ਬੁਰਕੀਨਾ ਫਾਸੋ ਦੀ ਮਸਜਿਦ ''ਤੇ ਅੱਤਵਾਦੀ ਹਮਲਾ, 16 ਲੋਕਾਂ ਦੀ ਮੌਤ
Saturday, Oct 12, 2019 - 10:41 PM (IST)

ਓਗਾਡੁਆਗੋ - ਪੱਛਮੀ ਅਫਰੀਕਾ ਦੇ ਦੇਸ਼ ਬੁਰਕੀਨਾ ਫਾਸੋ ਦੀ ਇਕ ਮਸਜਿਦ 'ਚ ਸ਼ਨੀਵਾਰ ਨੂੰ ਇਕ ਵੱਡਾ ਅੱਤਵਾਦੀ ਹਮਲਾ ਹੋਇਆ। ਇਸ ਹਮਲੇ 'ਚ 16 ਲੋਕਾਂ ਦੀ ਮੌਤ ਹੋ ਗਈ। ਏ. ਐੱਫ. ਪੀ. ਮੁਤਾਬਕ, ਸਲਮੋਸੀ ਦੇ ਇਕ ਪਿੰਡ 'ਚ ਕੁਝ ਹਥਿਆਰ ਬੰਦ ਲੋਕਾਂ ਨੇ ਮਸਜਿਦ 'ਤੇ ਹਮਲਾ ਕੀਤਾ। ਮਸਜਿਦ 'ਚ ਦਾਖਲ ਹੁੰਦੇ ਹੀ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਇਨ੍ਹਾਂ ਬੰਦੂਕਧਾਰੀਆਂ ਦੀ ਪਛਾਣ ਦੇ ਬਾਰੇ 'ਚ ਕੁਝ ਪਤਾ ਨਾ ਲੱਗ ਸਕਿਆ। ਰਿਪੋਰਟ ਮੁਤਾਬਕ ਸਾਲਮੋਸੀ ਦੀ ਮਸਜਿਦ 'ਚ ਇਹ ਹਮਲਾ ਸ਼ੁੱਕਰਵਾਰ ਸ਼ਾਮ 7 ਤੋਂ 8 ਵਜੇ ਦੇ ਵਿਚਾਲੇ ਹੋਇਆ।