ਅਮਰੀਕੀ ਹਵਾਈ ਹਮਲਿਆਂ ਦੌਰਾਨ ਅਲ ਕਾਇਦਾ ਨਾਲ ਜੁੜਿਆ ਇਕ ਅੱਤਵਾਦੀ ਢੇਰ

Friday, Jun 15, 2018 - 03:39 PM (IST)

ਅਮਰੀਕੀ ਹਵਾਈ ਹਮਲਿਆਂ ਦੌਰਾਨ ਅਲ ਕਾਇਦਾ ਨਾਲ ਜੁੜਿਆ ਇਕ ਅੱਤਵਾਦੀ ਢੇਰ

ਵਾਸ਼ਿੰਗਟਨ— ਉੱਤਰੀ ਅਫਰੀਕੀ ਦੇਸ਼ ਲੀਬੀਆ ਨਾਲ ਮਿਲ ਕੇ ਕੰਮ ਕਰ ਰਹੀ ਅਮਰੀਕੀ ਸੁਰੱਖਿਆ ਫੌਜ ਨੇ ਬਾਨੀ ਵਾਲਿਦ ਦੇ ਦੱਖਣੀ-ਪੂਰਬੀ ਇਲਾਕੇ 'ਚ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਸਾਥੀ ਸਮੂਹ ਖਿਲਾਫ ਹਵਾਈ ਹਮਲੇ ਕੀਤੇ। ਇਸ 'ਚ ਇਕ ਅੱਤਵਾਦੀ ਢੇਰ ਹੋ ਗਿਆ ਹੈ। ਅਮਰੀਕੀ ਫੌਜ ਨੇ ਵੀਰਵਾਰ ਨੂੰ ਇਕ ਇੰਟਰਵੀਊ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। 
ਅਮਰੀਕੀ-ਅਫਰੀਕੀ ਕਮਾਂਡ ਅਜੇ ਹਵਾਈ ਹਮਲੇ ਦੇ ਨਤੀਜਿਆਂ ਦਾ ਜਾਇਜ਼ਾ ਲੈ ਰਹੀ ਹੈ, ਜਿਸ ਨੂੰ ਇਸਲਾਮਕ ਮਗਰਿਬ 'ਚ ਅਲਕਾਇਦਾ ਨੂੰ ਰੁਕਾਵਟ ਪਹੁੰਚਾਉਣ ਦੇ ਉਦੇਸ਼ ਨਾਲ ਤਾਇਨਾਤ ਕੀਤਾ ਗਿਆ ਸੀ। ਮਾਰੇ ਗਏ ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ। ਫੌਜ ਮੁਤਾਬਕ ਬੁੱਧਵਾਰ ਨੂੰ ਇਸ ਹਮਲੇ 'ਚ ਕੋਈ ਨਾਗਰਿਕ ਜ਼ਖਮੀ ਨਹੀਂ ਹੋਇਆ। ਇਹ ਹਮਲਾ ਤ੍ਰਿਪੋਲੀ ਤੋਂ 160 ਕਿਲੋਮੀਟਰ ਦੱਖਣੀ-ਪੂਰਬੀ ਇਲਾਕੇ 'ਚ ਅਤੇ ਬਾਨੀ ਵਾਲਿਦ ਤੋਂ 80 ਕਿਲੋਮੀਟਰ ਦੱਖਣੀ-ਪੂਰਬੀ ਇਲਾਕੇ 'ਚ ਹੋਇਆ। ਅਲ ਕਾਇਦਾ ਦੇ ਖਿਲਾਫ ਇਸਲਾਮਕ ਮਗਰੀਬ 'ਚ ਹਾਲ ਦੇ ਮਹੀਨੇ 'ਚ ਇਹ ਦੂਜਾ ਹਮਲਾ ਸੀ। ਇਸ ਸਾਲ ਪਿਛਲੀ 24 ਮਾਰਚ ਨੂੰ ਹੋਏ ਅਮਰੀਕੀ ਹਮਲੇ 'ਚ ਸਮੂਹ ਦਾ ਇਕ ਉੱਚ ਕਮਾਂਡਰ ਮੂਸਾ ਅਬੂ ਦਾਊਦ ਮਾਰਿਆ ਗਿਆ ਸੀ।


Related News