ਅਮਰੀਕਾ 'ਚ ਆਏ ਭਿਆਨਕ ਤੂਫਾਨ ਨੇ ਮਚਾਇਆ ਕਹਿਰ, ਦੋ ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ, ਵੇਖੋ ਤਸਵੀਰਾਂ
Thursday, May 23, 2024 - 04:52 PM (IST)
ਅਮਰੀਕਾ - ਅਮਰੀਕਾ ਦੇ ਆਇਓਵਾ ਸੂਬੇ 'ਚ ਆਏ ਭਿਆਨਕ ਤੂਫਾਨ ਨੇ ਕਹਿਰ ਮਚਾ ਕੇ ਰੱਖ ਦਿੱਤਾ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਨੁਕਸਾਨੇ ਗਏ। ਦੱਸ ਦੇਈਏ ਕਿ 2,000 ਦੀ ਆਬਾਦੀ ਵਾਲੇ ਗ੍ਰੀਨਫੀਲਡ ਵਿੱਚ ਆਏ ਬਵੰਡਰ ਨੇ ਸ਼ਹਿਰ ਦੇ ਇੱਕ ਵੱਡੇ ਹਿੱਸੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ
ਇਸ ਦੌਰਾਨ ਤੇਜ਼ ਹਵਾਵਾਂ ਨੇ ਦਰੱਖ਼ਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਉਖਾੜ ਕੇ ਹੇਠਾ ਸੁੱਟ ਦਿੱਤਾ, ਜਿਸ ਕਾਰਨ ਆਇਓਵਾ ਦੇ ਕਰੀਬ 50 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਇਸ ਤੋਂ ਇਲਾਵਾ ਵਿੰਡ ਫਾਰਮ ਵਿੱਚ ਲੱਗੀਆਂ 250 ਵਾਟ ਦੀਆਂ ਕਈ ਪੌਣ ਚੱਕੀਆਂ ਵੀ ਨਸ਼ਟ ਹੋ ਗਈਆਂ। ਮੌਸਮ ਸੇਵਾ ਦੇ ਅਨੁਸਾਰ ਇਸ ਹਫ਼ਤੇ ਦੇ ਅੰਤ 'ਚ ਪੂਰੇ ਅਮਰੀਕਾ 'ਚ ਕਈ ਥਾਵਾਂ 'ਤੇ ਭਿਆਨਕ ਤੂਫਾਨ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ