ਜੰਗਲਾਂ 'ਚ ਲੱਗੀ ਭਿਆਨਕ ਅੱਗ, ਜਾਨਵਰਾਂ ਨੂੰ ਪਾਣੀ ਪਿਉਂਦੇ ਫਾਇਰ ਫਾਈਟਰਾਂ ਦੀ ਵੀਡੀਓ ਵਾਇਰਲ

Tuesday, Dec 24, 2019 - 11:11 PM (IST)

ਜੰਗਲਾਂ 'ਚ ਲੱਗੀ ਭਿਆਨਕ ਅੱਗ, ਜਾਨਵਰਾਂ ਨੂੰ ਪਾਣੀ ਪਿਉਂਦੇ ਫਾਇਰ ਫਾਈਟਰਾਂ ਦੀ ਵੀਡੀਓ ਵਾਇਰਲ

ਐਡੀਲੇਡ - ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮ (ਫਾਇਰ ਫਾਈਟਰ) ਆਪਣਾ ਪੂਰਾ ਜ਼ੋਰ ਲਾ ਰਹੇ ਹਨ। ਜੰਗਲਾਂ 'ਚ ਲੱਗੀ ਅੱਗ ਕਾਰਨ ਕਈਆਂ ਲੋਕਾਂ ਦੇ ਘਰ ਸੜ੍ਹ ਕੇ ਸੁਆਹ ਹੋ ਗਏ ਹਨ ਅਤੇ ਕਈ ਥਾਂਵਾਂ 'ਤੋਂ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਉਥੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਏ. ਐੱਫ. ਪੀ. ਨਿਊਜ਼ ਏਜੰਸੀ ਵੱਲੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਫਾਇਗ ਬ੍ਰਿਗੇਡ ਦਾ ਮੁਲਾਜ਼ਮ ਕਿਵੇਂ ਇਕ ਪਿਆਸੇ ਜੰਗਲੀ ਜਾਨਵਰ ਨੂੰ ਬੋਤਲ ਰਾਹੀਂ ਪਾਣੀ ਪਿਲਾ ਰਿਹਾ ਹੈ।

 


ਦੱਸ ਦਈਏ ਕਿ ਇਹ ਵੀਡੀਓ ਏ. ਐੱਫ. ਪੀ. ਨਿਊਜ਼ ਏਜੰਸੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਕੋਆਲਾ ਨਾਂ ਦਾ ਜਾਨਵਰ ਹੈ, ਜਿਸ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਬੋਤਲ ਰਾਹੀਂ ਪਾਣੀ ਪਿਲਾ ਰਹੇ ਹਨ। ਜੰਗਲਾਂ 'ਚ ਲੱਗੀ ਅੱਗ ਕਾਰਨ ਕਈਲ ਜੰਗਲੀ ਜਾਨਵਰ ਇਸ ਦੀ ਲਪੇਟ ਆ ਗਏ ਅਤੇ ਕਈ ਰਹਾਇਸ਼ੀ ਇਲਾਕਿਆਂ ਵੱਲ ਭੱਜਣ ਲੱਗੇ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੀ ਜੰਗਲਾਂ 'ਚ ਅੱਗ ਨੂੰ ਬੁਝਾਉਣ ਲਈ ਆਪਣਾ ਯੋਗਦਾਨ ਦੇਣ ਆਏ ਸਨ।

 


author

Khushdeep Jassi

Content Editor

Related News