ਬੰਗਲਾਦੇਸ਼ ''ਚ 14 ਮੰਦਰਾਂ ’ਚ ਹੋਈ ਭੰਨਤੋੜ, ਲੋਕਾਂ ’ਚ ਡਰ ਅਤੇ ਗੁੱਸਾ
Tuesday, Feb 07, 2023 - 05:38 AM (IST)
ਢਾਕਾ (ਅਨਸ)- ਬੰਗਲਾਦੇਸ਼ ਦੇ ਠਾਕੁਰਗਾਓਂ ਜ਼ਿਲ੍ਹੇ ਦੇ ਬਲਿਆਡਾਂਗੀ ਉਪ ਜ਼ਿਲਾ ਵਿਚ ਅਣਪਛਾਤੇ ਬਦਮਾਸ਼ਾਂ ਨੇ ਰਾਤ ਭਰ ਵਿਚ 14 ਹਿੰਦੂ ਮੰਦਰਾਂ ’ਚ ਭੰਨਤੋੜ ਕੀਤੀ। ਇਸ ਭੰਨਤੋੜ ਦੇ ਨਤੀਜੇ ਨੂੰ ਦੇਖਣ ਲਈ ਮੰਦਰਾਂ ਵਿਚ ਉਮੜ ਰਹੇ ਲੋਕਾਂ ਵਿਚ ਗੁੱਸਾ ਅਤੇ ਡਰ ਸੀ ਅਤੇ ਸਾਰੇ ਮੰਦਰਾਂ ਵਿਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਦੁਬਈ ਤੋਂ ਪਰਤੇ ਨੌਜਵਾਨਾਂ ਕੋਲ ਨਹੀਂ ਸੀ ਵਾਪਸ ਜਾਣ ਦੇ ਪੈਸੇ, ਫਿਰ ਕਰ ਬੈਠੇ ਅਜਿਹਾ ਕੰਮ ਕਿ ਜਾਣਾ ਪਿਆ ਜੇਲ੍ਹ
ਬਲਿਆਡਾਂਗੀ ਪੁਲਸ ਥਾਣਾ ਮੁਖੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਦਰਮਿਆਨ ਖੇਤਰ ਦੇ ਧੰਤਲਾ, ਚਾਰੋਲ ਅਤੇ ਪਾਰਿਆ ਯੂਨੀਅਨਾਂ ਦੇ ਵੱਖ-ਵੱਖ ਪਿੰਡਾਂ ਵਿਚ ਹਮਲੇ ਹੋਏ। ਮੰਦਰਾਂ ਦਾ ਨਿਰੀਖਣ ਕਰਨ ਵਾਲੇ ਪੁਲਸ ਕਪਤਾਲ ਨੇ ਦੱਸਿਆ ਕਿ ਪੁਲਸ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਫਿਰਕੂ ਸਦਭਾਵਨਾ ਨੂੰ ਨਸ਼ਟ ਕਰਨ ਅਤੇ ਦੇਸ਼ ਦਾ ਅਕਸ ਖਰਾਬ ਕਰਨ ਦੇ ਉਦੇਸ਼ ਨਾਲ ਇਨ੍ਹਾਂ ਮੂਰਤੀਆਂ ਨੂੰ ਤੋੜਿਆ ਗਿਆ ਹੈ। ਹਾਲਾਂਕਿ, ਘਟਨਾ ਦੇ ਅਪਰਾਧੀਆਂ ਦੀ ਪਛਾਣ ਅਜੇ ਤੱਕ ਨਹੀਂ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਇਸ਼ਕ 'ਚ ਅੰਨ੍ਹੀ ਨਾਬਾਲਗਾ ਦਾ ਕਾਰਾ, ਫੌਰੀ ਤੌਰ 'ਤੇ ਵਿਆਹ ਨਾ ਕਰਨ 'ਤੇ ਚੁੱਕ ਲਿਆ ਖ਼ੌਫ਼ਨਾਕ ਕਦਮ
ਮੰਦਰ ਦੇ ਸਕੱਤਰ ਬਿੱਧਨਾਥ ਬਰਮਨ ਨੇ ਕਿਹਾ ਕਿ ਮੰਦਰਾਂ ’ਤੇ ਹੋਏ ਇਨ੍ਹਾਂ ਹਮਲਿਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਫੜਿਆ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।