ਅਮਰੀਕਾ ''ਚ ਤੇਲੰਗਾਨਾ ਦੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ

11/24/2021 4:30:25 PM

ਮੈਰੀਲੈਡ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ 'ਚ ਤੇਲੰਗਾਨਾ ਦੇ ਤੇਲਗੂ ਮੂਲ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਮੰਡਲੀ ਸ਼ੇਖਰ ਨੂੰ 19 ਨਵੰਬਰ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਭਾਰਤ ਤੋਂ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਗੁਰਰਾਮਪੋਡੇ ਮੰਡਲ ਦੇ ਪਿੰਡ ਥੇਰਾਤੀਗੁਡੇਮ ਦਾ ਰਹਿਣ ਵਾਲਾ ਸੀ। 

ਇਹ ਵੀ ਪੜ੍ਹੋ : ਚੀਨ 'ਚ ਜਨਸੰਖਿਆ ਸੰਕਟ 'ਚ ਵਾਧਾ, ਨੌਜਵਾਨਾਂ 'ਚ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਨਹੀਂ ਰਹੀ ਦਿਲਚਸਪੀ

ਮ੍ਰਿਤਕ 3 ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਇਕ ਰੈਸਟੋਰੈਂਟ ਵਿਚ ਇਵੈਂਟ ਮੈਨੇਜਰ ਦੇ ਵਜੋਂ ਕੰਮ ਕਰਦਾ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਦਫ਼ਤਰ ਤੋਂ ਬਾਹਰ ਆ ਕੇ ਸੜਕ ਪਾਰ ਕਰ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਮਗਰੋਂ ਉਸ ਨੂੰ ਹਾਵਰਡ ਕਾਉਂਟੀ ਜਨਰਲ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਨੇ ਦਮ ਤੋੜ ਦਿੱਤਾ ਸੀ। ਸ਼ੇਖਰ ਦਾ ਇਕ ਭਰਾ ਅਤੇ 4 ਭੈਣਾਂ ਹਨ। ਪਰਿਵਾਰ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਸ਼ੇਖਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ISIS ਤੋਂ ਮਿਲੀ ਜਾਨੋ ਮਾਰਨ ਦੀ ਧਮਕੀ, ਘਰ ਦੇ ਬਾਹਰ ਵਧਾਈ ਗਈ ਸੁਰੱਖਿਆ


cherry

Content Editor

Related News