ਆਸਟ੍ਰੇਲੀਆ : ਸੜਕ ਹਾਦਸੇ ''ਚ 16 ਸਾਲਾ ਮੁੰਡੇ ਦੀ ਮੌਤ, 3 ਜ਼ਖ਼ਮੀ

Saturday, Jul 06, 2024 - 11:51 AM (IST)

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਿਊ.) 'ਚ ਇਕ ਸੜਕ ਹਾਦਸੇ 'ਚ 16 ਸਾਲਾ ਮੁੰਡੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਨੌਜਵਾਨ ਜ਼ਖ਼ਮੀ ਹੋ ਗਏ। ਐੱਨ.ਐੱਸ.ਡਬਲਿਊ. ਪੁਲਸ ਫ਼ੋਰਸ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10.45 ਵਜੇ ਐੱਨ.ਐੱਸ.ਡਬਲਿਊ. 'ਚ ਪੋਰਟ ਸਟੀਫਨਜ਼ ਦੇ ਇਕ ਪੇਂਡੂ ਉਪਨਗਰ 'ਚ ਬੁਲਾਇਆ ਗਿਆ ਸੀ। 

ਸਿਨਹੁਆ ਸਮਾਚਾਰ ਏਜੰਸੀ ਨੇ ਦੱਸਿਆ ਕਿ ਪੁਲਸ ਅਧਿਕਾਰੀ ਇਕ ਚਿੱਟੇ ਰੰਗ ਦੀ ਫੋਰਡ ਫਾਲਕਨ ਸੇਡਾਨ ਨੂੰ ਲੱਭਣ ਲਈ ਪਹੁੰਚੇ, ਜਿਸ 'ਚ 14-17 ਸਾਲ ਦੀ ਉਮਰ ਦੇ 5 ਨੌਜਵਾਨ ਸਨ। ਇਨ੍ਹਾਂ ਦੀ ਕਾਰ ਇਕ ਦਰੱਖਤ ਨਾਲ ਟਕਰਾ ਗਈ। ਹਸਪਤਾਲ ਲਿਜਾਂਦੇ ਸਮੇਂ 16 ਸਾਲ ਦੇ ਮੁੰਡੇ ਦੀ ਮੌਤ ਹੋ ਗਈ। ਤਿੰਨ ਹੋਰ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਕਿਹਾ ਕਿ ਵਾਹਨ 17 ਸਾਲਾ ਦਾ ਮੁੰਡਾ ਚਲਾ ਰਿਹਾ ਸੀ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News