ਮਰਮੋਟ ਜੀਵ ਨੂੰ ਖਾਣ ਵਾਲੇ ਲੜਕੇ ਦੀ ਮੌਤ, ਹੋਇਆ ਸੀ ਬੁਬੋਨਿਕ ਪਲੇਗ

07/16/2020 11:13:33 AM

ਬੀਜਿੰਗ- ਪੱਛਮੀ ਮੰਗੋਲੀਆ ਵਿਚ 15 ਸਾਲਾ ਨਾਬਾਲਗ ਦੀ ਬੁਬੋਨਿਕ ਪਲੇਗ ਕਾਰਨ ਮੌਤ ਹੋ ਗਈ। ਨਾਬਾਲਗ ਇਕ ਮਰਮੋਟ ਨਾਂ ਦੇ ਜੀਵ (ਗਲਿਹਰੀ ਦੀ ਜਾਤੀ ਦਾ ਜੰਤੂ) ਖਾਣ ਮਗਰੋਂ ਬੀਮਾਰ ਹੋਇਆ। ਦੇਸ਼ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨਾਰੰਗਗਰੇਲ ਡੌਰਜ ਨੇ ਕਿਹਾ ਕਿ ਮਾਰਮੋਟ ਖਾਣ ਵਾਲੇ ਦੋ ਹੋਰ ਨਾਬਾਲਗਾਂ ਨੂੰ ਐਂਟੀਬਾਇਓਟਿਕ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਸਰਕਾਰ ਨੇ ਗੋਬੀ-ਅਲਤਾਈ ਸੂਬੇ ਦੇ ਇੱਕ ਹਿੱਸੇ ਵਿਚ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਬੱਚੇ ਦੇ ਸੰਪਰਕ ਵਿਚ ਆਏ 15 ਵਿਅਕਤੀਆਂ ਨੂੰ ਵੀ ਅਲੱਗ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਐਂਟੀਬਾਇਓਟਿਕਸ ਵੀ ਦਿੱਤੀਆਂ ਜਾ ਰਹੀਆਂ ਹਨ। ਮੰਗੋਲੀਆ ਦੀ ਸਰਕਾਰ ਨੇ ਜਨਤਾ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਉਹ ਮਰਮੋਟ ਦਾ ਸ਼ਿਕਾਰ ਨਾ ਕਰਨ ਅਤੇ ਨਾ ਹੀ ਇਸ ਨੂੰ ਖਾਣ।

ਇਸ ਦੌਰਾਨ ਚੀਨ ਦੀ ਸਰਕਾਰੀ ਏਜੰਸੀ ਨੇ ਕਿਹਾ ਕਿ ਮੰਗੋਲੀਆ ਦੇ ਉੱਤਰੀ ਖੇਤਰ ਵਿਚ ਪਲੇਗ ਤੋਂ ਪ੍ਰਭਾਵਿਤ ਮਰੀਜ਼ ਦੀ ਹਾਲਤ ਠੀਕ ਹੋ ਰਹੀ ਹੈ। ਏਜੰਸੀ ਨੇ ਕਿਹਾ ਕਿ ਇਸ ਦੇ ਸੰਪਰਕ ਵਿਚ ਆਏ 15 ਲੋਕਾਂ ਨੂੰ ਵੀ ਐਤਵਾਰ ਨੂੰ ਇਕਾਂਤਵਾਸ ਕੇਂਦਰ ਤੋਂ ਛੁੱਟੀ ਦੇ ਦਿੱਤੀ ਗਈ ਸੀ।


Lalita Mam

Content Editor

Related News