ਹਾਂਗਕਾਂਗ ''ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ''ਚ ਸ਼ਾਮਲ 16 ਸਾਲਾਂ ਵਿਦਿਆਰਥੀ ਨੂੰ 6 ਮਹੀਨੇ ਦੀ ਜੇਲ੍ਹ
Thursday, Mar 04, 2021 - 09:17 PM (IST)

ਇੰਟਰਨੈਸ਼ਨਲ ਡੈਸਕ-ਹਾਂਗਕਾਂਗ 'ਚ ਇਕ 16 ਸਾਲਾਂ ਵਿਦਿਆਰਥੀ ਨੂੰ 2019 ਦੇ ਦੰਗਿਆਂ ਦੌਰਾਨ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਲਈ 6 ਮਹੀਨੇ ਨਜ਼ਰਬੰਦੀ ਕੇਂਦਰ ਰੱਖਣ ਦੀ ਸਜ਼ਾ ਸੁਣਾਈ ਗਈ ਹੈ। ਦੱਖਣੀ ਚੀਨ ਮਾਰਨਿੰਗ ਪੋਸਟ ਮੁਤਾਬਕ, ਹਾਂਗਕਾਂਗ ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੰਗਾ ਕਰਨ ਲਈ ਦੋਸ਼ੀ ਠਹਿਰਾਇਆ ਬਾਲਗ ਸਭ ਤੋਂ ਘਟ ਉਮਰ ਦਾ ਹੈ।
ਇਹ ਵੀ ਪੜ੍ਹੋ -ਨਿਊਜ਼ੀਲੈਂਡ 'ਚ 7.3 ਦੀ ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ
ਜ਼ਿਲ੍ਹਾ ਜੱਜ ਅਰਨੈਸਟ ਲਿਨ ਕਾਮ-ਹੰਗ ਨੇ ਬੁੱਧਵਾਰ ਨੂੰ ਆਪਣੇ ਫੈਸਲੇ 'ਚ ਕਾਊਂਸਲਿੰਗ ਨਾਲ ਬਾਲਗ ਨੂੰ ਥੋੜੇ ਸਮੇਂ ਲਈ ਨਜ਼ਰਬੰਦੀ ਕੇਂਦਰ 'ਚ ਭੇਜਣ ਦਾ ਹੁਕਮ ਦਿੱਤਾ। ਅਦਾਲਤ 'ਚ ਕੀਤੇ ਗਏ ਇਕ ਸਵਾਲ 'ਤੇ ਕੀ ਛੇ ਮਹੀਨੇ ਤੋਂ ਪਹਿਲਾਂ ਬਾਲਗ ਨੂੰ ਰਿਹਾ ਕੀਤਾ ਜਾ ਸਕਦਾ ਹੈ ਤਾਂ ਅਦਾਲਤ ਨੇ ਕਿਹਾ ਕਿ ਇਹ ਉਸ 'ਤੇ ਨਿਰਭਰ ਕਰੇਗਾ ਅਤੇ ਅੰਤਿਮ ਫੈਸਲਾ ਸੁਧਾਰਕ ਸੇਵਾਵਾਂ ਵੱਲੋਂ ਤੈਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ -ਈਰਾਕ 'ਚ ਏਅਰਬੇਸ ਹਮਲੇ 'ਤੇ ਅਮਰੀਕਾ ਸਖਤ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ
ਦੱਸ ਦੇਈਏ ਕਿ 16 ਨਵੰਬਰ, 2019 ਨੂੰ ਮੋਂਗ ਕੋਕ ਦੇ ਸ਼ਾਪਿੰਗ ਜ਼ਿਲ੍ਹੇ 'ਚ ਲਗਭਗ 70 ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਇਸ ਵਿਦਿਆਰਥੀ ਨੇ ਇਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵੱਲ ਪੈਟਰੋਲ ਬੰਬ ਸੁੱਟਣਾ ਸਵੀਕਾਰ ਕੀਤਾ। ਉਸ ਸਮੇਂ ਉਹ 14 ਸਾਲਾਂ ਦਾ ਸੀ। ਆਪਣੇ ਫੈਸਲੇ 'ਚ ਜ਼ਿਲ੍ਹਾ ਜੱਜ ਨੇ ਵਿਦਿਆਰਥੀ ਦੇ ਬਚਾਅ ਨੂੰ ਖਾਰਿਜ ਕਰ ਦਿੱਤਾ ਕਿ ਉਸ ਨੂੰ ਪੈਟਰੋਲ ਬੰਬ ਸੁੱਟਣ ਲਈ ਦੂਜਿਆਂ ਵੱਲੋਂ 'ਉਕਸਾਇਆ' ਗਿਆ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।