ਸਾਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ''ਚ ਆਈ ਤਕਨੀਕੀ ਖ਼ਰਾਬੀ, ਫਲਾਈਟ ਨੂੰ ਅਲਾਸਕਾ ਵੱਲ ਮੋੜਿਆ
Monday, Sep 11, 2023 - 06:35 PM (IST)

ਨਵੀਂ ਦਿੱਲੀ (ਭਾਸ਼ਾ) - ਬੈਂਗਲੁਰੂ ਤੋਂ ਅਮਰੀਕਾ ਦੇ ਸੈਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਤਕਨੀਕੀ ਖ਼ਰਾਬੀ ਕਾਰਨ ਅਮਰੀਕੀ ਰਾਜ ਅਲਾਸਕਾ ਦੇ ਇਕ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ 280 ਤੋਂ ਵੱਧ ਯਾਤਰੀ ਸਵਾਰ ਸਨ। ਏਅਰਲਾਈਨ ਕੰਪਨੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ
ਉਕਤ ਅਧਿਕਾਰੀ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਤੋਂ ਬਾਅਦ ਫਲਾਈਟ ਨੰਬਰ ਏਆਈ 175 ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਈ ਅਤੇ ਜਹਾਜ਼ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸਾਨ ਫਰਾਂਸਿਸਕੋ ਪਹੁੰਚਿਆ। ਅਧਿਕਾਰੀ ਮੁਤਾਬਕ ਜਹਾਜ਼ 'ਚ 280 ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਜਹਾਜ਼ ਤੈਅ ਸਮੇਂ ਤੋਂ ਲਗਭਗ ਚਾਰ ਘੰਟੇ ਦੇਰੀ ਨਾਲ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?
ਏਅਰ ਇੰਡੀਆ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਨੂੰ ਤਕਨੀਕੀ ਕਾਰਨਾਂ ਕਰਕੇ ਅਲਾਸਕਾ ਵੱਲ ਮੋੜ ਦਿੱਤਾ ਗਿਆ ਸੀ। ਬੁਲਾਰੇ ਨੇ ਇਹ ਵੀ ਕਿਹਾ ਕਿ, "ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਠੀਕ ਹਨ ਅਤੇ ਜਹਾਜ਼ ਫਿਰ ਆਪਣੀ ਮੰਜ਼ਿਲ ਸਾਨ ਫਰਾਂਸਿਸਕੋ ਲਈ ਰਵਾਨਾ ਹੋਇਆ, ਜਿੱਥੇ ਇਹ ਸੁਰੱਖਿਅਤ ਉਤਰ ਗਿਆ।" ਏਅਰ ਇੰਡੀਆ ਨੇ ਤਕਨੀਕੀ ਖ਼ਰਾਬੀ ਕਾਰਨ ਹੋਈ ਦੇਰੀ 'ਤੇ ਅਫਸੋਸ ਪ੍ਰਗਟਾਇਆ ਹੈ।'' ਆਮ ਤੌਰ 'ਤੇ, ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਦੀ ਉਡਾਣ ਦੀ ਮਿਆਦ ਲਗਭਗ 16 ਘੰਟੇ ਹੁੰਦੀ ਹੈ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8