39 ਸਾਲ ਬਾਅਦ ਵੀ ਜ਼ਖਮ ਤਾਜ਼ਾ! Air India ਕਨਿਸ਼ਕ ਧਮਾਕੇ ਦੇ ਸ਼ਹੀਦਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ

Monday, Jun 23, 2025 - 03:15 PM (IST)

39 ਸਾਲ ਬਾਅਦ ਵੀ ਜ਼ਖਮ ਤਾਜ਼ਾ! Air India ਕਨਿਸ਼ਕ ਧਮਾਕੇ ਦੇ ਸ਼ਹੀਦਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ

ਵੈੱਬ ਡੈਸਕ : 23 ਜੂਨ ਨੂੰ ਆਇਰਲੈਂਡ ਦੇ ਕਾਰਕ 'ਚ ਅਹਾਕਿਸਤਾ ਮੈਮੋਰੀਅਲ ਵਿਖੇ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਇੱਕ ਭਾਵੁਕ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ, ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਾਰੀ ਅਤੇ ਭਾਰਤੀ ਵਫ਼ਦ ਦੇ ਮੈਂਬਰਾਂ ਦੀ ਮੌਜੂਦਗੀ ਨੇ ਇਸ ਪਲ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ।

ਇਹ ਦਿਨ ਖਾਸ ਕਿਉਂ ਸੀ?
23 ਜੂਨ 1985 ਨੂੰ, ਏਅਰ ਇੰਡੀਆ ਫਲਾਈਟ 182 'ਕਨਿਸ਼ਕ' ਆਇਰਲੈਂਡ ਦੇ ਤੱਟ ਦੇ ਨੇੜੇ ਅਟਲਾਂਟਿਕ ਮਹਾਂਸਾਗਰ ਵਿੱਚ ਹਾਦਸਾਗ੍ਰਸਤ ਹੋ ਗਈ। ਜਹਾਜ਼ 'ਚ ਕੁੱਲ 329 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 268 ਕੈਨੇਡੀਅਨ ਨਾਗਰਿਕ ਸਨ। ਇਹ ਘਟਨਾ ਇੱਕ ਅੱਤਵਾਦੀ ਹਮਲੇ ਦਾ ਨਤੀਜਾ ਸੀ ਤੇ ਅੱਜ ਵੀ ਇਸਨੂੰ ਕੈਨੇਡਾ ਅਤੇ ਭਾਰਤ ਦੇ ਸਿਵਲ ਹਵਾਬਾਜ਼ੀ ਇਤਿਹਾਸ ਵਿੱਚ ਸਭ ਤੋਂ ਵੱਡਾ ਦੁਖਾਂਤ ਮੰਨਿਆ ਜਾਂਦਾ ਹੈ।

ਭਾਰਤ-ਕੈਨੇਡਾ-ਆਇਰਲੈਂਡ ਦੀ ਏਕਤਾ
ਇਸ ਸ਼ਰਧਾਂਜਲੀ ਸਭਾ ਦੌਰਾਨ, ਸਾਰੇ ਪ੍ਰਤੀਨਿਧੀਆਂ ਨੇ ਅੱਤਵਾਦ ਵਿਰੁੱਧ ਇੱਕਜੁੱਟ ਰਹਿਣ ਦਾ ਸੰਦੇਸ਼ ਦਿੱਤਾ। ਭਾਰਤੀ ਵਫ਼ਦ ਨੇ ਦੁਖੀ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਅਜਿਹੇ ਹਾਦਸਿਆਂ ਤੋਂ ਸਿੱਖ ਕੇ ਵਿਸ਼ਵ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਨੂੰ ਦੁਹਰਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News