''ਰਿਸ਼ਤਾ ਆਂਟੀ'' ਨਾਲ ਸੈਰ ਕਰਨ ਦਾ ਮੌਕਾ ਦੇ ਰਿਹੈ ਟੈਕਸੀ ਐਪ

07/21/2017 4:25:45 AM

ਇਸਲਾਮਾਬਾਦ — ਪਾਕਿਸਤਾਨ 'ਚ ਐਪ ਆਧਾਰਿਤ ਇਕ ਟੈਕਸੀ ਸੇਵਾ ਨੇ ਵਿਆਹ ਤੈਅ ਕਰਾਉਣ 'ਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਨਾਲ ਟੈਕਸੀ 'ਚ ਨਾਲ ਸਫਰ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਹੈ ਤਾਂਕਿ ਲੋਕਾਂ ਨੂੰ ਵਿਆਹ ਦੇ ਸੰਦਰਭ 'ਚ ਸਹੂਲੀਅਤ ਹੋ ਸਕੇ। ਪਾਕਿਸਤਾਨ 'ਚ ਬੁੱਧਵਾਰ ਨੂੰ 'ਕਰੀਮ' ਐਪ ਟੈਕਸੀ ਦੇ ਗਾਹਕਾਂ ਲਈ 'ਰਿਸ਼ਤਾ ਆਂਟੀ' ਨਾਮਕ ਸੁਵਿਧਾ ਦੀ ਘੋਸ਼ਣਾ ਕਾਫੀ ਹੈਰਾਨ ਕਰ ਦੇਣ ਵਾਲੀ ਰਹੀ। ਇਸ 'ਰਿਸ਼ਤਾ ਆਂਟੀ' ਕੋਲ ਯੋਗ ਮੁੰਡੇ ਅਤੇ ਕੁੜੀਆਂ ਦਾ ਪੂਰਾ ਬਿਊਰਾ ਹੋਵੇਗਾ ਜੋ ਕਿ ਤੁਹਾਡੇ ਵਿਆਹ ਦੀ ਗੱਲ ਨੂੰ ਅੱਗੇ ਤੋਰ ਸਕਦੀ ਹੈ। 'ਕ੍ਰੇਜ਼ੀ ਜੈਂਟਲਮੈਨ' ਨੇ ਟਵਿਟਰ 'ਤੇ ਮਜ਼ਾਕ ਕੀਤਾ, ''ਕਰੀਮ ਇਕ ਹਲਾਲ 'ਟਿੰਡਰ' (ਮੈਚਮੇਕਿੰਗ ਸਾਈਟ) ਬਣ ਗਈ ਹੈ। ਇੰਨਾ ਜ਼ਰੂਰ ਹੈ ਕਿ ਇਸ 'ਚ ਰਿਸ਼ਤਾ ਆਂਟੀ ਦੀ ਸੁਵਿਧਾ ਹੈ ਜਿਹੜੀ ਤੁਹਾਡੇ ਲਈ ਕੰਮ ਕਰੇਗੀ।


Related News