ਕਰਜ਼ੇ ਹੇਠ ਦੱਬੀ ਇਮਰਾਨ ਸਰਕਾਰ ਦਾ ਅਨੋਖਾ ਫ਼ੈਸਲਾ, ਫੋਨ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ 'ਤੇ ਵਸੂਲੇਗੀ ਟੈਕਸ
Monday, Jun 28, 2021 - 02:55 PM (IST)
ਇਸਲਾਮਾਬਾਦ : ਵਿਦੇਸ਼ੀ ਕਰਜ਼ੇ ਦੇ ਬੋਝ ਹੇਠ ਦੱਬੀ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਹੁਣ ਮਾਲੀਆ ਵਧਾਉਣ ਲਈ ਇਕ ਅਜੀਬੋ-ਗਰੀਬ ਤਰੀਕਾ ਕੱਢਿਆ ਹੈ। ਸਰਕਾਰ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਜੋ ਵੀ ਸ਼ਖ਼ਸ 5 ਮਿੰਟ ਤੋਂ ਜ਼ਿਆਦਾ ਮੋਬਾਇਲ ’ਤੇ ਗੱਲ ਕਰੇਗਾ ਉਸ ਤੋਂ ਟੈਕਸ ਵਸੂਲਿਆ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ਮੁਤਾਬਕ ਜੇਕਰ ਕੋਈ ਸ਼ਖ਼ਸ 5 ਮਿੰਟ ਗੱਲ ਕਰਦਾ ਹੈ ਤਾਂ ਉਸ ਨੂੰ 75 ਪੈਸੇ ਟੈਕਸ ਦੇ ਰੂਪ ਵਿਚ ਦੇਣੇ ਹੋਣਗੇ। ਹਾਲਾਂਕਿ ਮਾਹਰਾਂ ਨੇ ਇਸ ਫ਼ੈਸਲੇ ਵਿਚ ਕਈ ਕਮੀਆਂ ਕੱਢੀਆਂ ਹਨ।
ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸੈਸ਼ਨ ਵਿੱਤ ਮੰਤਰੀ ਸ਼ੌਕਤ ਤਰੀਨ ਨੇ ਸਰਕਾਰ ਦੇ ਨਵੇਂ ਫ਼ੈਸਲੇ ਦੇ ਬਾਰੇ ਵਿਚ ਦੱਸਦੇ ਹੋਏ ਕਿਹਾ ਕਿ ਸਰਕਾਰ ਨੇ ਹੁਣ ਮੋਬਾਇਲ ਫੋਨ ’ਤੇ 5 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਗੱਲ ਕਰਨ ’ਤੇ ਟੈਕਸ ਲਗਾਇਆ ਹੈ। ਸ਼ੌਕਤ ਤਰੀਨ ਨੇ ਕਿਹਾ ਕਿ ਮੋਬਾਇਲ ਫੋਨ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ ’ਤੇ 75 ਪੈਸੇ ਟੈਕਸ ਲੱਗੇਗਾ ਪਰ ਐਸ.ਐਮ.ਐਸ. ਅਤੇ ਇੰਟਰਨੈਟ ’ਤੇ ਜਨਤਾ ਨੂੰ ਕਿਸੇ ਤਰ੍ਹਾਂ ਦੇ ਟੈਕਸ ਦੀ ਅਦਾਇਗੀ ਨਹੀਂ ਕਰਨੀ ਪਏਗੀ।
ਇਹ ਵੀ ਪੜ੍ਹੋ: ਬੰਗਲਾਦੇਸ਼: ਧਮਾਕੇ ਮਗਰੋਂ ਇਮਾਰਤ ਡਿੱਗਣ ਨਾਲ 7 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ
ਇਸ ਦੇ ਬਾਅਦ ਹੁਣ 5 ਮਿੰਟ ਦੀ ਫੋਨ ਕਾਲ ਲਈ ਯੂਜ਼ਰਸ ਨੂੰ 1.97 ਰੁਪਏ ਦੀ ਬਜਾਏ 2.72 ਰੁਪਏ ਖ਼ਰਚ ਕਰਨੇ ਹੋਣਗੇ। ਵੌਇਸ ਕਾਲ ’ਤੇ 19.5 ਫ਼ੀਸਦੀ ਫੈਡਰਲ ਐਕਸਾਈਜ਼ ਡਿਊਟੀ ਤੋਂ ਇਲਾਵਾ 75 ਪੈਸੇ ਦਾ ਟੈਕਸ ਲਗਾਇਆ ਗਿਆ ਹੈ। ਇਸ ਲਈ ਵੌਇਸ ਕਾਲ 5 ਮਿੰਟ ਤੋਂ ਜ਼ਿਆਦਾ ਹੋਣ ’ਤੇ ਹੁਣ ਉਪਭੋਗਤਾ ਤੋਂ 40 ਫ਼ੀਸਦੀ ਵਾਧੂ ਟੈਕਸ ਦੀ ਵਸੂਲੀ ਕੀਤੀ ਜਾਵੇਗੀ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੇਠਲੇ ਤਬਕੇ ’ਤੇ ਪਏਗਾ। ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿ ਨਾਗਰਿਕਾਂ ਲਈ ਇਹ ਵੀ ਕਿਸੇ ਝਟਕੇ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ
ਪਾਕਿਸਤਾਨੀ ਮਾਹਰਾਂ ਨੇ ਸਰਕਾਰ ਦੇ ਇਸ ਫ਼ੈਸਲੇ ’ਤੇ ਸਵਾਲ ਚੁੱਕੇ ਹਨ। ਉਥੇ ਹੀ ਟੈਲੀਕਾਮ ਇੰਡਸਟਰੀ ਨੇ ਸਰਕਾਰ ਦੇ ਫ਼ੈਸਲੇ ਨੂੰ ਤਰਕਹੀਣ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨਾਲ 98 ਫ਼ੀਸਦੀ ਪ੍ਰੀਪੇਡ ਉਪਭੋਗਤਾਵਾਂ ਨੂੰ ਮੁਸ਼ਕਲ ਹੋਵੇਗੀ। ਇੰਡਸਟਰੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਗਾਹਕਾਂ ਨੂੰ ਮਿਲਣ ਵਾਲੇ ਆਫ਼ਰਸ ’ਤੇ ਰੋਕ ਲੱਗ ਜਾਏਗੀ। ਉਥੇ ਹੀ ਗਾਹਕ 5 ਮਿੰਟ ਤੋਂ ਪਹਿਲਾਂ ਫੋਨ ਕੱਟ ਦੇਣਗੇ ਅਤੇ ਫਿਰ ਫੋਨ ਮਿਲਾ ਕੇ ਗੱਲ ਕਰ ਲੈਣਗੇ, ਜਿਸ ਨਾਲ ਸਰਕਾਰ ਨੂੰ ਹੀ ਨੁਕਸਾਨ ਹੋਵੇਗਾ। ਅਜਿਹੇ ਵਿਚ ਸੰਚਾਰ ਪ੍ਰਦਾਤਾ ਕੰਪਨੀਆਂ ਨੂੰ ਮੁਸ਼ਕਲ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।