UK ’ਚ ਪਿਆ ਭੜਥੂ, 3000 ਨੌਕਰੀਆਂ ’ਤੇ ਮੰਡਰਾਇਆ ਸੰਕਟ, PM ਸੁਨਕ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ

Saturday, Jan 20, 2024 - 09:52 AM (IST)

UK ’ਚ ਪਿਆ ਭੜਥੂ, 3000 ਨੌਕਰੀਆਂ ’ਤੇ ਮੰਡਰਾਇਆ ਸੰਕਟ, PM ਸੁਨਕ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ

ਲੰਡਨ : ਯੂ. ਕੇ. ਦੇ ਵੇਲਜ਼ ਵਿਚ ਸਥਿਤ ਪੋਰਟ ਟਾਲਬੁੱਟ ਸਟੀਲ ਪਲਾਂਟ ਨੂੰ ਬੰਦ ਕਰਨ ਦੇ ਟਾਟਾ ਸਮੂਹ ਦੇ ਐਲਾਨ ਤੋਂ ਬਾਅਦ ਸਟੀਲ ਉਦਯੋਗ ਵਿਚ ਭੜਥੂ ਪੈ ਗਿਆ ਹੈ। ਟਾਟਾ ਦੇ ਇਸ ਐਲਾਨ ਕਾਰਨ ਜਿਥੇ ਇਸ ਸਟੀਲ ਪਲਾਂਟ ਵਿਚ ਕੰਮ ਕਰਦੇ 3000 ਕਾਮਿਆਂ ਦੀ ਨੌਕਰੀਆਂ ਉਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ ਹਨ, ਉਥੇ ਹੀ ਦੂਜੇ ਪਾਸੇ ਯੂ. ਕੇ. ਦੇ ਸਾਹਮਣੇ ਸਟੀਲ ਦੇ ਵੱਡੇ ਸੰਕਟ ਦਾ ਵੀ ਖ਼ਤਰਾ ਹੈ। ਦਰਅਸਲ ਪੋਰਟ ਟਾਲਬੁੱਟ ਵਿਚ ਸਥਿਤ ਟਾਟਾ ਦਾ ਇਹ ਪਲਾਂਟ ਇਕ ਬਲਾਸਟ ਫਰਨੇਸ ਪਲਾਂਟ ਹੈ, ਜਿਸ ਵਿਚ ਕੋਲੇ ਦੀ ਮਦਦ ਨਾਲ ਕੱਚੇ ਮਾਲ ਨੂੰ ਪਿਘਲਾ ਕੇ ਸਟੀਲ ਤਿਆਰ ਕੀਤਾ ਜਾਂਦਾ ਹੈ ਅਤੇ ਜੇਕਰ ਟਾਟਾ ਇਸ ਪਲਾਂਟ ਨੂੰ ਬੰਦ ਕਰ ਦਿੰਦਾ ਹੈ ਤਾਂ ਜੀ-20 ਦੇਸ਼ਾਂ ’ਚੋਂ ਸਿਰਫ਼ ਯੂ. ਕੇ. ਅਜਿਹਾ ਦੇਸ਼ ਹੋਵੇਗਾ ਜਿੱਥੇ ਕੱਚੇ ਮਾਲ ਤੋਂ ਸਟੀਲ ਦਾ ਨਿਰਮਾਣ ਨਹੀਂ ਹੋ ਸਕੇਗਾ। ਟਾਟਾ ਯੂ. ਕੇ. ਵਿਚ ਸਟੀਲ ਨਿਰਮਾਣ ਲਈ ਵਾਤਾਵਰਣ ਲਈ ਸੁਰੱਖਿਅਤ ਬਦਲਾਂ ’ਤੇ ਵਿਚਾਰ ਕਰ ਰਿਹਾ ਹੈ। ਇਸ ਪ੍ਰਕਿਰਿਆ ਵਿਚ ਬੜੇ ਘੱਟ ਕਾਮਿਆਂ ਦੀ ਲੋੜ ਹੁੰਦੀ ਹੈ। ਇਸ ਮਾਮਲੇ ’ਚ ਟਾਟਾ ਦੇ ਅਧਿਕਾਰੀਆਂ ਅਤੇ ਟਰੇਡ ਯੂਨੀਅਨ ਦੇ ਕਰਮਚਾਰੀਆਂ ਵਿਚਾਲੇ ਲੰਡਨ ’ਚ ਮੀਟਿੰਗ ਵੀ ਹੋ ਚੁੱਕੀ ਹੈ, ਹਾਲਾਂਕਿ ਟਾਟਾ ਨੇ ਅਜੇ ਤੱਕ ਇਸ ਪਲਾਂਟ ਨੂੰ ਬੰਦ ਕਰਨ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮੋਦੀ 'ਸਰਬੋਤਮ ਨੇਤਾ' ਹਨ: ਅਮਰੀਕੀ ਗਾਇਕਾ ਮੈਰੀ ਮਿਲਬੇਨ

ਸਤੰਬਰ ਤਿਮਾਹੀ ’ਚ 6511 ਕਰੋੜ ਰੁਪਏ ਦੇ ਘਾਟੇ ਤੋਂ ਬਾਅਦ ਪਲਾਂਟ ਬੰਦ ਕਰਨ ਦਾ ਫ਼ੈਸਲਾ 

ਦਰਅਸਲ ਟਾਟਾ ਦੇ ਯੂ. ਕੇ. ਇਸ ਪਲਾਂਟ ਦੇ ਸੰਚਾਲਨ ਦੇ ਜ਼ਰੀਏ ਕੰਪਨੀ ਨੂੰ ਵਿੱਤੀ ਸਾਲ 2023-24 ਦੀ ਜੁਲਾਈ-ਸਤੰਬਰ ਤਿਮਾਹੀ ’ਚ 6511 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕੰਪਨੀ ਵੱਲੋਂ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਇਸ ਘਾਟੇ ’ਚ 6358 ਕਰੋੜ ਰੁਪਏ ਦੀ ਵੱਡੀ ਹਿੱਸੇਦਾਰੀ ਇੰਪੇਅਰਮੈਂਟ ਚਾਰਜਿਜ਼ ਦੀ ਹੈ। ਇਹ ਚਾਰਜ ਇਸ ਪ੍ਰੋਜੈਕਟ ਦੇ ਡੀ ਕਾਰਬੋਨਾਈਜ਼ੇਸ਼ਨ ਲਈ ਲਗਾਏ ਗਏ ਹਨ। ਕੰਪਨੀ ਨੇ ਇਲੈਕਟ੍ਰਿਕ ਆਰਕ ਇੰਡਕਸ਼ਨ ਦੇ ਆਧਾਰ ’ਤੇ ਪ੍ਰੋਜੈਕਟ ਦਾ ਵਿਸ਼ਲੇਸ਼ਣ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੀਂ ਤਕਨੀਕ ਰਾਹੀਂ ਸਟੀਲ ਬਣਾਉਣ ਦੀ ਲਾਗਤ ਘੱਟ ਹੋਵੇਗੀ ਅਤੇ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕੇਗਾ।

ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ

ਸੁਨਕ ਮਾਮਲੇ ’ ਚ ਤੁਰੰਤ ਦਖਲ ਦੇਣ : ਮਾਰਕ ਡਰੇਕਫੋਰਡ

ਇਸੇ ਦੌਰਾਨ ਵੇਲਜ਼ ਦੇ ਪਹਿਲੇ ਮੰਤਰੀ ਮਾਰਕ ਡਰੇਕਫੋਰਡ ਨੇ ਇਸ ਮਾਮਲੇ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਤੁਰੰਤ ਦਖਲ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਤੋਂ ਮੁਲਾਕਾਤ ਲਈ ਸਮਾਂ ਵੀ ਮੰਗਿਆ ਹੈ। ਉਨ੍ਹਾਂ ਕਿਹਾ ਕਿ ਵੇਲਜ਼ ਵਿਚ ਸਟੀਲ ਪਲਾਂਟ ਦਾ ਇਸ ਤਰ੍ਹਾਂ ਬੰਦ ਹੋਣਾ ਯੂ. ਕੇ. ਦੀ ਅਰਥਵਿਵਸਥਾ ’ਤੇ ਵੀ ਅਸਰ ਪਵੇਗਾ। ਮੈਂ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਜਲਦੀ ਤੋਂ ਜਲਦੀ ਚਰਚਾ ਕਰਨ ਲਈ ਸਮਾਂ ਮੰਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਬੇਖੌਫ਼ ਹੋਏ ਲੁਟੇਰੇ, 3 ਸ਼ਰਾਬ ਸਟੋਰਾਂ ਨੂੰ ਬਣਾਇਆ ਨਿਸ਼ਾਨਾ, ਭਾਰਤੀ ਮੂਲ ਦੇ ਕਰਮਚਾਰੀ 'ਤੇ ਤਾਣੀ ਬੰਦੂਕ

ਅਸੀਂ ਸਟੀਲ ਨਿਰਮਾਣ ਲਈ ਹਾਂ ਵਚਨਬੱਧ : ਸੁਨਕ

ਇਸ ਦੌਰਾਨ ਯੂ. ਕੇ. ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਇਸ ਪਲਾਂਟ ਦੇ ਬੰਦ ਹੋਣ ਨਾਲ ਇਸ ਨਾਲ ਜੁੜੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਇਹ ਯਕੀਨੀ ਤੌਰ ’ਤੇ ਚਿੰਤਾ ਦਾ ਵਿਸ਼ਾ ਹੈ। ਪਰ ਲੋਕ ਇਹ ਵੀ ਜਾਣਦੇ ਹਨ ਕਿ ਮੇਰੇ ਬੋਲਣ ਦੀ ਹੱਦ ਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਯੂ. ਕੇ. ਭਾਰਤ ’ਚ ਸਟੀਲ ਨਿਰਮਾਣ ਲਈ ਵਚਨਬੱਧ ਹੈ ਅਤੇ ਇਸ ਮੰਤਵ ਲਈ ਸਰਕਾਰ ਨੇ ਟਾਟਾ ਗਰੁੱਪ ਨੂੰ 50 ਕਰੋੜ ਪੌਂਡ ਦੀ ਸਹਾਇਤਾ ਵੀ ਦਿੱਤੀ ਹੈ। ਕੰਪਨੀ ਹੁਣ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਨਵੇਂ ਨਿਵੇਸ਼ ਕਰੇਗੀ ਅਤੇ ਯੂ. ਕੇ. ਸਰਕਾਰ ਨੇ ਇਸ ਨੂੰ ਯਕੀਨੀ ਬਣਾਇਆ ਹੈ।

ਇਹ ਵੀ ਪੜ੍ਹੋ: US 'ਚ 30 ਕਿਲੋ ਕੋਕੀਨ ਨਾਲ ਫੜੀ ਗਈ ਭਾਰਤੀ ਮੂਲ ਦੀ ਜਗਰੂਪ, ਕੈਨੇਡਾ 'ਚ ਤਸਕਰੀ ਦੀ ਕਬੂਲੀ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News