ਤਰਸੇਮ ਸਿੰਘ ਖਾਲਸਾ ਅਮਰਕੋਟ ਵੱਲੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ
Wednesday, Jan 25, 2023 - 12:13 PM (IST)

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹਜੂਰੀ ਢਾਡੀ ਜੱਥਾ ਭਾਈ ਤਰਸੇਮ ਸਿੰਘ ਖਾਲਸਾ ਅਮਰਕੋਟ ਤੇ ਸਾਥੀ ਅੱਜਕੱਲ੍ਹ ਇੰਗਲੈਂਡ ਦੌਰੇ 'ਤੇ ਆਏ ਹੋਏ ਹਨ। ਢਾਡੀ ਜੱਥੇ ਦੇ ਦਿਲ ਦੀ ਰੀਝ ਪੂਰੀ ਕਰਦਿਆਂ ਉਹਨਾਂ ਦੀ ਮੁਲਾਕਾਤ ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨਾਲ ਕਰਵਾਈ ਗਈ। ਜਿਸ ਦੌਰਾਨ ਢਾਡੀ ਜੱਥੇ ਵੱਲੋਂ ਜਿੱਥੇ ਤਨਮਨਜੀਤ ਸਿੰਘ ਢੇਸੀ ਨੂੰ ਉਹਨਾਂ ਦੀ ਸ਼ਾਨਦਾਰ ਕਾਰਗੁਜਾਰੀ ਲਈ ਸ਼ਾਬਾਸ਼ ਦਿੱਤੀ, ਉੱਥੇ ਹੋਰ ਵੀ ਵਿਚਾਰਾਂ ਕੀਤੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ 'ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਦੋ ਬ੍ਰਿਟਿਸ਼ ਨਾਗਰਿਕਾਂ ਦੀ ਮੌਤ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜੈਂਡ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਮੰਡ, ਗੁਰਤੇਜ ਸਿੰਘ ਪੰਨੂੰ ਵੱਲੋਂ ਭਾਈ ਤਰਸੇਮ ਸਿੰਘ ਖਾਲਸਾ ਅਮਰਕੋਟ, ਸਾਥੀ ਢਾਡੀ ਭਾਈ ਅੰਮ੍ਰਿਤ ਸਿੰਘ ਢੋਟੀਆਂ, ਭਾਈ ਇਕਬਾਲ ਸਿੰਘ ਢੋਟੀਆਂ ਅਤੇ ਸਾਰੰਗੀ ਮਾਸਟਰ ਸ਼ਰਨਜੀਤ ਸਿੰਘ ਰਾਮਪੁਰਾ ਦਾ ਹਾਰਦਿਕ ਸਵਾਗਤ ਕੀਤਾ ਗਿਆ। ਭਾਈ ਤਰਸੇਮ ਸਿੰਘ ਖਾਲਸਾ ਅਮਰਕੋਟ ਨੇ ਢੇਸੀ ਨਾਲ ਗੱਲਬਾਤ ਦੌਰਾਨ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਉੱਦਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਜਿਹਨਾਂ ਵੱਲੋਂ ਵਿਦੇਸ਼ ਦੀ ਧਰਤੀ 'ਤੇ ਵੀ ਧਰਮ ਤੇ ਵਿਰਸੇ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।