ਅਮਰੀਕਾ : ਗੋਲੀਬਾਰੀ ''ਚ ਮਾਰੇ ਗਏ ਤਪਤੇਜਦੀਪ ਸਿੰਘ ਨੂੰ ''ਨਾਇਕ'' ਦੇ ਤੌਰ ''ਤੇ ਕੀਤਾ ਗਿਆ ਯਾਦ

Friday, May 28, 2021 - 07:20 PM (IST)

ਅਮਰੀਕਾ : ਗੋਲੀਬਾਰੀ ''ਚ ਮਾਰੇ ਗਏ ਤਪਤੇਜਦੀਪ ਸਿੰਘ ਨੂੰ ''ਨਾਇਕ'' ਦੇ ਤੌਰ ''ਤੇ ਕੀਤਾ ਗਿਆ ਯਾਦ

ਲਾਸ ਏਂਜਲਸ (ਭਾਸ਼ਾ): ਅਮਰੀਕਾ ਵਿਚ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਭਾਰਤੀ ਮੂਲ ਦੇ ਸਿੱਖ ਵਿਅਕਤੀ ਤਪਤੇਜਦੀਪ ਸਿੰਘ ਨੂੰ ਇਕ 'ਨਾਇਕ' ਦੱਸਿਆ ਗਿਆ ਹੈ, ਜੋ ਦੂਜਿਆਂ ਦੀ ਸੁਰੱਖਿਆ ਲਈ ਜਿਉਂਦੇ ਸਨ।ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਸਿੰਘ ਇਕ ਨਾਇਕ ਵਾਂਗ ਸਨ, ਜੋ ਦੂਜਿਆਂ ਦੀ ਸੇਵਾ ਅਤੇ ਉਹਨਾਂ ਦੀ ਸੁਰੱਖਿਆ ਵਿਚ ਲੱਗੇ ਰਹਿੰਦੇ ਸਨ। ਕੈਲੀਫੋਰਨੀਆ ਦੇ ਰੇਲ ਯਾਰਡ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਮਾਰੇ ਗਏ ਸਨ, ਜਿਹਨਾਂ ਵਿਚ ਸਿੰਘ ਵੀ ਸ਼ਾਮਲ ਸਨ।

PunjabKesari

ਗੋਲਾਬਾਰੀ ਬੁੱਧਵਾਰ ਸਵੇਰੇ ਕਰੀਬ ਸਾਢੇ 6 ਵਜੇ 'ਵੈਲੀ ਟਰਾਂਸਪੋਰਟ ਅਥਾਰਿਟੀ' (ਵੀ.ਟੀ.ਏ.) ਦੀਆਂ ਦੋ ਇਮਾਰਤਾਂ ਵਿਚ ਹੋਈ ਸੀ ਅਤੇ ਗੋਲੀਬਾਰੀ ਰੱਖ-ਰਖਾਅ ਕਰਮਚਾਰੀ ਸੈਮੁਅਲ ਕੈਸਿਡੀ (57) ਨੇ ਕੀਤੀ ਸੀ। ਸਿੰਘ (36) ਵੀ.ਟੀ.ਏ. ਵਿਚ 9 ਸਾਲਾਂ ਤੋਂ ਇਕ ਲਾਈਟ ਰੇਲ ਆਪਰੇਟਰ ਦੇ ਤੌਰ 'ਤੇ ਕੰਮ ਕਰਦੇ ਸਨ। ਸਿੰਘ ਦੇ ਭਰਾ ਨੇ ਪਰਿਵਾਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ,''ਤਪਤੇਜਦੀਪ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦਾ ਪਾਲਣ ਕਰਦੇ ਹੋਏ ਦੂਜਿਆਂ ਦੀ ਸੇਵਾ ਅਤੇ ਉਹਨਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਸਨ।'' 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਜੇਲ੍ਹ 'ਚ ਸਿੱਖ ਵਿਅਕਤੀ ਨਾਲ ਅਪਮਾਨਜਨਕ ਵਿਵਹਾਰ, ਜ਼ਬਰਦਸਤੀ ਕੱਟੇ ਵਾਲ ਅਤੇ ਦਾੜ੍ਹੀ

ਯੂ.ਐੱਸ.ਏ. ਟੁਡੇ ਨੇ ਬਿਆਨ ਦੇ ਹਵਾਲੇ ਨਾਲ ਇਕ ਖ਼ਬਰ ਵਿਚ ਕਿਹਾ ਹੈ,''ਅਸੀਂ ਤਪਤੇਜਦੀਪ ਸਿੰਘ ਨੂੰ ਉਸ ਨਾਇਕ ਦੇ ਤੌਰ 'ਤੇ ਯਾਦ ਕਰਨਾ ਚਾਹੁੰਦੇ ਹਾਂ ਜੋ ਦੂਜਿਆਂ ਦੇ ਸੇਵਾ ਲਈ ਜਿਉਂਦੇ ਸਨ।'' ਸਿੰਘ ਦੇ ਪਰਿਵਾਰ ਵਿਚ ਪਤਨੀ, 3 ਸਾਲਾ ਇਕ ਬੇਟਾ ਅਤੇ ਇਕ ਸਾਲਾ ਬੇਟੀ ਹੈ।


author

Vandana

Content Editor

Related News