ਅਫਗਾਨਿਸਤਾਨ ਦੀ ਸੁਰੱਖਿਆ ਲਈ ਤਾਲਿਬਾਨ ਨਾਲ ਜਾਰੀ ਰੱਖਣੀ ਚਾਹੀਦੀ ਹੈ ਗੱਲਬਾਤ: ਐਂਜਲਾ ਮਰਕੇਲ

Wednesday, Aug 25, 2021 - 09:21 PM (IST)

ਬਰਲਿਨ - ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਦੀ ਸਥਿਤੀ ਕਾਫ਼ੀ ਬਦਲ ਚੁੱਕੀ ਹੈ। ਅਮਰੀਕਾ ਸਮੇਤ ਦੂਜੇ ਦੇਸ਼ ਦੀਆਂ ਸਰਕਾਰਾਂ ਆਪਣੇ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਵਿੱਚ ਲੱਗੀਆਂ ਹੋਈਆਂ ਹਨ। ਬਾਈਡੇਨ ਸਰਕਾਰ ਨੂੰ ਤਾਲਿਬਾਨ ਨੇ 31 ਅਗਸਤ ਤੱਕ ਤੈਅ ਸਮਾਂ-ਸੀਮਾ ਦੇ ਅੰਦਰ ਕਾਬੁਲ ਛੱਡਣ ਜਾਂ ਨਤੀਜਾ ਭੁਗਤਣ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ - ਕੈਲੀਫੋਰਨੀਆ ਦੀ ਜੰਗਲੀ ਅੱਗ ਤੋਂ ਸੈਂਕੜੇ ਜਾਨਵਰਾਂ ਨੂੰ ਬਚਾਇਆ ਗਿਆ 

ਇਸ ਦੌਰਾਨ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਬੁੱਧਵਾਰ ਨੂੰ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਮਾਚਾਰ ਏਜੰਸੀ ਏ.ਐੱਫ.ਪੀ. ਮੁਤਾਬਕ, ਮਰਕੇਲ ਨੇ ਕਿਹਾ ਕਿ ਇਹ ਅਫਗਾਨ ਦੀ ਸੁਰੱਖਿਆ ਲਈ ਹਿੱਤ ਵਿੱਚ ਹੈ ਕਿ ਤਾਲਿਬਾਨ ਨਾਲ ਗੱਲ ਕੀਤੀ ਜਾਵੇ।

ਦੂਜੇ ਪਾਸੇ, ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਉਹ ‘‘ਸਹੀ ਸਮਾਂ -ਸੀਮਾ’’ ਨਹੀਂ ਦੱਸ ਸਕਦੇ ਕਿ ਅਫਗਾਨਿਸਤਾਨ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਕੇ ਲਿਆਉਣ ਵਾਲੇ ਜਹਾਜ਼ ਕਦੋਂ ਤੱਕ ਉਡਾਣ ਭਰਨਗੇ ਪਰ ਇਹ ਮੁਹਿੰਮ 31 ਅਗਸਤ ਤੱਕ ਖ਼ਤਮ ਹੋ ਜਾਵੇਗਾ। ਰਾਬ ਨੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਫੌਜੀਆਂ ਨੂੰ ਇਸ ਮਹੀਨੇ ਦੇ ਅੰਤ ਤੱਕ ਵਾਪਸ ਸੱਦ ਲਿਆ ਜਾਵੇਗਾ।’’

ਨੋਟ- ਇਸ ਖ਼ਬਰ  ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News