ਵੈਲਿਡ ਵੀਜ਼ਾ ਤੇ ਪਾਸਪੋਰਟ ਰੱਖਣ ਵਾਲੇ ਅਫਗਾਨ ਨਿਕਾਸੀ ਉਡਾਣਾਂ 'ਚ ਹੋ ਸਕਦੇ ਹਨ ਸਵਾਰ : ਤਾਲਿਬਾਨ

Tuesday, Sep 07, 2021 - 10:04 PM (IST)

ਵੈਲਿਡ ਵੀਜ਼ਾ ਤੇ ਪਾਸਪੋਰਟ ਰੱਖਣ ਵਾਲੇ ਅਫਗਾਨ ਨਿਕਾਸੀ ਉਡਾਣਾਂ 'ਚ ਹੋ ਸਕਦੇ ਹਨ ਸਵਾਰ : ਤਾਲਿਬਾਨ

ਕਾਬੁਲ-ਅਫਗਾਨਿਸਤਾਨ ਦੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ 'ਚ ਫੱਸੇ ਉਨ੍ਹਾਂ ਅਫਗਾਨਾਂ ਨੂੰ ਕੱਢਣ ਲਈ ਚਲਾਈਆਂ ਜਾ ਰਹੀਆਂ ਚਾਰਟਰਡ ਉਡਾਣਾਂ 'ਚ ਸਵਾਰ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਵੈਲਿਡ ਵੀਜ਼ਾ ਅਤੇ ਪਾਸਪੋਰਟ ਹੈ। ਇਹ ਜਾਣਕਾਰੀ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਾਇਨਾਤ ਤਾਲਿਬਾਨ ਦੇ ਇਕ ਅਹੁਦਾ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ।

ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ

ਮੌਲਵੀ ਹਫੀਜ਼ ਮੰਸੂਰ ਨੇ ਕਿਹਾ ਕਿ ਚਾਰ ਨਿਕਾਸੀ ਉਡਾਣਾਂ 'ਚ ਸਵਾਰ ਹੋਣ ਦਾ ਇੰਤਜ਼ਾਰ ਕਰ ਰਹੇ ਜ਼ਿਆਦਾਤਰ ਅਫਗਾਨਾਂ ਕੋਲ ਨਾ ਤਾ ਵੀਜ਼ਾ ਹੈ ਅਤੇ ਨਾ ਹੀ ਪਾਸਪੋਰਟ ਹੈ। ਤਾਲਿਬਾਨ ਨੇ ਕਿਹਾ ਕਿ ਉਹ ਉਨ੍ਹਾਂ ਹੀ ਅਫਗਾਨਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇਵੇਗਾ ਜਿਸ ਕੋਲ ਪਾਸਪੋਰਟ ਅਤੇ ਵੈਲਿਡ ਵੀਜ਼ਾ ਹੈ। ਮੰਸੂਰ ਨੇ ਇਹ ਨਹੀਂ ਦੱਸਿਆ ਕਿ ਜਾਇਜ਼ ਦਸਤਾਵੇਜ਼ ਰੱਖਣ ਵਾਲੇ ਅਤੇ ਬਿਨਾਂ ਦਸਤਾਵੇਜ਼ਾਂ ਦੇ ਕਿੰਨੇ ਅਫਗਾਨ ਹਨ ਜੋ ਦੇਸ਼ ਛੱਡਣ ਲਈ ਨਿਕਾਸੀ ਉਡਾਣਾਂ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਨਵੀਂ ਸਰਕਾਰ ਦਾ ਹੋਇਆ ਐਲਾਨ, ਮੁੱਲਾ ਹਸਨ ਹੋਣਗੇ PM

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਰੀ ਬਲਿੰਕੇਨ ਨੇ ਕਤਰ 'ਚ ਕਿਹਾ ਕਿ ਤਾਲਿਬਾਨ ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਰਸਤਾ ਦੇਵੇਗਾ ਜਿਨ੍ਹਾਂ ਕੋਲ ਵੈਲਿਡ ਦਸਤਾਵੇਜ਼ ਹਨ ਅਤੇ ਉਹ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤਾਲਿਬਾਨ ਨੂੰ ਆਪਣੇ ਵਾਅਦੇ 'ਤੇ ਕਾਇਮ ਰੱਖੇਗਾ।

ਇਹ ਵੀ ਪੜ੍ਹੋ : 10 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤੇ ਨੌਜਵਾਨ ਦਾ ਕਤਲ, ਦੋਸਤਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News