ਤੁਰਕੀ ਨਾਲ ਗੱਲਬਾਤ ’ਚ ਤਾਲਿਬਾਨ ਨੂੰ ਨਹੀਂ ਮਿਲੀ ਆਪਣਾ ਝੰਡਾ ਲਗਾਉਣ ਦੀ ਇਜਾਜ਼ਤ

10/16/2021 10:03:49 PM

ਅੰਕਾਰਾ (ਯੂ. ਐੱਨ. ਆਈ.) : ਕਾਰਜਵਾਹਕ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਦੀ ਅਗਵਾਈ ਵਿਚ ਤਾਲਿਬਾਨ ਦੇ ਇਕ ਵਫਦ ਨੇ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨਾਲ ਅਧਿਕਾਰਕ ਗੱਲਬਾਤ ਕੀਤੀ, ਪਰ ਤੁਰਕੀ ਝੰਡੇ ਨਾਲ ਤਾਲਿਬਾਨ ਦੇ ਝੰਡੇ ਨੂੰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੀਟਿੰਗ ਦੀਆਂ ਤਸਵੀਰਾਂ ਵਿਚ ਦੋਨੋਂ ਵਫਦ ਗੱਲਬਾਤ ਲਈ ਜਿਸ ਲੰਬੀ ਮੇਜ਼ ’ਤੇ ਦੋਨੋਂ ਪਾਸੇ ਬੈਠੇ ਹਨ, ਉਸ ’ਤੇ ਤੁਰਕੀ ਦਾ ਰਾਸ਼ਟਰੀ ਝੰਡਾ ਰੱਖਿਆ ਗਿਆ ਹੈ ਪਰ ਤਾਲਿਬਾਨ ਦਾ ਝੰਡਾ ਉਥੇ ਨਹੀਂ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ-ਪਾਕਿ ਸਰਹੱਦ ਫਿਰ ਬਣਿਆ ਦੁਨੀਆ ਦੀ ਨੰਬਰ-1 ਅੱਤਵਾਦੀ ਅੱਡਾ

ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਮੁਤੱਕੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਤੁਰਕੀ ਨੇ ਤਾਲਿਬਾਨ ਵਫਦ ਨੂੰ ਕੁੜੀਆਂ ਦੀ ਸਿੱਖਿਆ ਅਤੇ ਕਾਰੋਬਾਰੀ ਜੀਵਨ ਵਿਚ ਔਰਤਾਂ ਨੂੰ ਰੋਜ਼ਗਾਰ ਦੇਣ ਦੀ ਆਪਣੀ ਸਲਾਹ ਦੋਹਰਾਈ। ਇਸ ਤੋਂ ਇਲਾਵਾ ਸਾਰੇ ਜਾਤੀ ਅਤੇ ਧਾਰਮਿਕ ਸਮੂਹਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਵਿਚ ਸ਼ਾਮਲ ਕਰਨ ਦੇ ਮਹੱਤਵ ਨੂੰ ਰੇਖਾਬੱਧ ਕੀਤਾ।

ਇਹ ਵੀ ਪੜ੍ਹੋ : 10 ਸਭ ਤੋਂ ਜ਼ਿਆਦਾ ਕਰਜ਼ਦਾਰ ਦੇਸ਼ਾਂ ’ਚ ਪਾਕਿਸਤਾਨ ਫਿਰ ਵਿਦੇਸ਼ੀ ਕਰਜ਼ੇ ਨੂੰ ਮੋਹਤਾਜ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News