‘ਤਾਲਿਬਾਨ ਸਰਕਾਰ ਇਨਕਲੂਸਿਵ ਨਹੀਂ, ਅਫਗਾਨੀ ਇਸਨੂੰ ਨਹੀਂ ਕਰਨਗੇ ਸਵੀਕਾਰ’

Thursday, Sep 09, 2021 - 12:03 PM (IST)

‘ਤਾਲਿਬਾਨ ਸਰਕਾਰ ਇਨਕਲੂਸਿਵ ਨਹੀਂ, ਅਫਗਾਨੀ ਇਸਨੂੰ ਨਹੀਂ ਕਰਨਗੇ ਸਵੀਕਾਰ’

ਸੰਯੁਕਤ ਰਾਸ਼ਟਰ (ਭਾਸ਼ਾ) - ਅਫਗਾਨਿਸਤਾਨ ਵਿੱਚ ਤਾਲਿਬਾਨ ਵਲੋਂ ਐਲਾਨੀ ਸਰਕਾਰ ਯਕੀਨੀ ਤੌਰ ’ਤੇ ਇਨਕਲੂਸਿਵ ਨਹੀਂ ਹੈ ਅਤੇ ਅਫਗਾਨ ਲੋਕ ਰਾਜ ਦੇ ਅਜਿਹੇ ਢਾਂਚੇ ਨੂੰ ਸਵੀਕਾਰ ਨਹੀਂ ਕਰਨਗੇ, ਜਿਸ ਵਿੱਚ ਜਨਾਨੀਆਂ ਅਤੇ ਘੱਟ ਗਿਣਤੀ ਸ਼ਾਮਲ ਨਾ ਹੋਣ। ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧ ਗੁਲਾਮ ਇਸਾਕਜਈ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕ, ਖਾਸ ਕਰ ਕੇ ਯੁਵਾ ਜੋ ਸਿਰਫ ਇਕ ਆਜ਼ਾਦ ਅਤੇ ਲੋਕਤਾਂਤਰਿਕ ਅਫਗਾਨਿਸਤਾਨ ਨੂੰ ਜਾਣਦੇ ਹਨ, ਰਾਜ ਦੀ ਅਜਿਹੀ ਰਚਨਾ ਨੂੰ ਸਵੀਕਾਰ ਨਹੀਂ ਕਰਨਗੇ ਜੋ ਸਾਰਿਆਂ ਲਈ ਸੰਵੈਧਾਨਿਕ ਅਧਿਕਾਰਾਂ ਨੂੰ ਖਤਮ ਕਰਦੀ ਹੋਵੇ ਅਤੇ ਪਹਿਲਾਂ ਤੋਂ ਹਾਸਲ ਪ੍ਰਾਪਤੀਆਂ ਨੂੰ ਸੰਜੋ ਨਹੀਂ ਸਕਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਤੋਂ ਇਸਲਾਮੀ ਅਮੀਰਾਤ ਦੀ ਬਹਾਲੀ ਨੂੰ ਅਸਵੀਕਾਰ ਕਰਨ ਦਾ ਸੱਦਾ ਦਿੱਤਾ। ਇਸਾਕਜਈ ਨੂੰ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਜੂਨ 2001 ਵਿੱਚ ਸੰਯੁਕਤ ਰਾਸ਼ਟਰ ਵਿਚ ਕਾਬੁਲ ਦਾ ਰਾਜਦੂਤ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਟਿੱਪਣੀ ਕਾਰਜਵਾਹਕ ਤਾਲਿਬਾਨ ਸਰਕਾਰ ਦੇ ਗਠਨ ਨੂੰ ਲੈਕੇ ਗਨੀ ਰਾਜ ਵਲੋਂ ਨਿਯੁਕਤ ਕਿਸੇ ਅਧਿਕਾਰੀ ਦੀ ਪਹਿਲੀ ਪ੍ਰਤੀਕਿਰਿਆ ਹੈ।

ਪੜ੍ਹੋ ਇਹ ਵੀ ਖ਼ਬਰ - ਸੁਨਿਆਰੇ ਦਾ ਕੰਮ ਕਰਨ ਵਾਲੇ 25 ਸਾਲਾ ਨੌਜਵਾਨ ਦੀ ਸੜਕ ਦੇ ਕਿਨਾਰੇ ਤੋਂ ਮਿਲੀ ਲਾਸ਼, ਫੈਲੀ ਸਨਸਨੀ

ਅਫਗਾਨਿਸਤਾਨ : ਸਰਕਾਰਾਂ ਨੂੰ ਮਾਨਤਾ ਦੇਣ ਵਿੱਚ ਸ਼ਾਮਲ ਨਹੀਂ ਹੁੰਦਾ ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ (ਭਾਸ਼ਾ) - ਅਫਗਾਨਿਸਤਾਨ ਵਿੱਚ ਤਾਲਿਬਾਨ ਵਲੋਂ ਅੰਤਰਿਮ ਸਰਕਾਰ ਦੇ ਗਠਨ ਦੇ ਐਲਾਨ ’ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਦੇ ਉਪ ਬੁਲਾਰੇ ਨੇ ਕਿਹਾ ਕਿ ਵਿਸ਼ਵ ਬਾਡੀ ਗਵਰਨਮੈਂਟ ਨੂੰ ਮਾਨਤਾ ਦੇਣ ਵਿੱਚ ਸ਼ਾਮਲ ਨਹੀਂ ਹੁੰਦਾ। ਮੈਂਬਰ ਦੇਸ਼ ਅਜਿਹਾ ਕਰਦੇ ਹਨ, ਅਸੀਂ ਨਹੀਂ। ਉਪ ਬੁਲਾਰੇ ਫਰਹਾਹਨ ਹੱਕ ਨੇ ਤਾਲਿਬਾਨ ਵਲੋਂ ਅੰਤਰਿਮ ਸਰਕਾਰ ਦੇ ਗਠਨ ਦੇ ਐਲਾਨ ’ਤੇ ਕਿਹਾ ਕਿ ਸਾਡਾ ਰੁਖ਼ ਇਹ ਹੈ ਕਿ ਸਿਰਫ ਗੱਲਬਾਤ ਰਾਹੀਂ ਬਣੀ ਇਨਕਲੂਸਿਵ ਸਰਕਾਰ ਤੋਂ ਹੀ ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਆ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਅੰਦਰ ਕਾਂਗਰਸੀ ਉਮੀਦਵਾਰਾਂ ਦੀਆਂ ਟਿਕਟਾਂ ਸਬੰਧੀ ਹਰੀਸ਼ ਰਾਵਤ ਨੇ ਦਿੱਤਾ ਵੱਡਾ ਬਿਆਨ


author

rajwinder kaur

Content Editor

Related News