ਅਫਗਾਨਿਸਤਾਨ ’ਚ ਤਾਲਿਬਾਨ ਦੀ ਹੈਵਾਨੀਅਤ, ਫੌਜੀ ਦੇ ਮਾਸੂਮ ਬੱਚੇ ਨੂੰ ਮਾਰੇ 100 ਕੋੜੇ

08/03/2021 2:06:58 AM

ਕਾਬੁਲ : ਅਫਗਾਨਿਸਤਾਨ ’ਚ ਤਾਲਿਬਾਨ ਦਾ ਅੱਤਿਆਚਾਰ ਤੇ ਜ਼ੁਲਮ ਵਧਦਾ ਹੀ ਜਾ ਰਿਹਾ ਹੈ। ਤਾਲਿਬਾਨ ਦੇ ਅੱਤਵਾਦ ਦੀ ਮਾਰ ਜਵਾਨ, ਬੁੱਢੇ ਤੇ ਔਰਤਾਂ ਹੀ ਨਹੀਂ ਬੱਚੇ ਵੀ ਝੱਲ ਰਹੇ ਹਨ। ਅਫਗਾਨ ਸਰਕਾਰ ਹਰ ਮੋਰਚੇ ’ਤੇ ਖੁਦ ਨੂੰ ਇਕੱਲੀ ਤੇ ਕਮਜ਼ੋਰ ਪਾ ਰਹੀ ਹੈ। ਤਾਲਿਬਾਨ ਨੇ ਅਫਗਾਨੀਆਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਜਿਨ੍ਹਾਂ ਬੱਚਿਆਂ ਨੇ ਸਕੂਲ ਜਾਣਾ ਸੀ, ਉਹ ਅੱਤਵਾਦੀਆਂ ਨਾਲ ਜੂਝ ਰਹੇ ਹਨ। ਸੋਮਵਾਰ ਨੂੰ ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਇਕ ਫੋਟੋ ਪੋਸਟ ਕੀਤੀ, ਜਿਸ ’ਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਿਹਾ ਹੈ। ਇਸ ਬੱਚੇ ਨੂੰ ਅੱਤਵਾਦੀਆਂ ਨੇ 100 ਕੋੜੇ ਮਾਰੇ ਤੇ ਬੁਰੀ ਤਰ੍ਹਾਂ ਕੁੱਟਿਆ ਹੈ। ਤਸਵੀਰ ’ਚ ਬੱਚਾ ਕਿਸੇ ਹਸਪਤਾਲ ’ਚ ਦਾਖਲ ਨਜ਼ਰ ਆ ਰਿਹਾ ਹੈ। ਇਹ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਤਾਲਿਬਾਨ ਦੇ ਜ਼ੁਲਮ ਤੋਂ ਕੋਈ ਵੀ ਬਚ ਨਹੀਂ ਰਿਹਾ ਹੈ। ਫੋਟੋ ਟਵੀਟ ਕਰਦਿਆਂ ਬੁਲਾਰੇ ਫਵਾਦ ਅਮਨ ਨੇ ਲਿਖਿਆ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਫਰਯਾਬ ਸੂਬੇ ਦੇ ਸ਼ੇਰਿਨ ਤਗਾਬ ਜ਼ਿਲ੍ਹੇ ’ਚ ਇਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸ ਦੇ ਪਿਤਾ ਇਕ ਅਫਗਾਨ ਫੌਜੀ ਸਨ। ਅੱਗੇ ਉਨ੍ਹਾਂ ਲਿਖਿਆ ਕਿ ਤਾਲਿਬਾਨ ਹਰ ਰੋਜ਼ ਆਪਣੇ ਕਬਜ਼ੇ ਵਾਲੇ ਇਲਾਕਿਆਂ ’ਚ ਨਿਰਦੋਸ਼ ਨਾਗਰਿਕਾਂ ਨੂੰ ਮਾਰਦਾ ਹੈ ਤੇ ਲੋਕਾਂ ਦੀ ਜਾਇਦਾਦ ਲੁੱਟਦਾ ਹੈ।

ਇਹ ਵੀ ਪੜ੍ਹੋ : ਨਾਈਜਰ ’ਚ ਫੌਜ ’ਤੇ ਵੱਡਾ ਅੱਤਵਾਦੀ ਹਮਲਾ, 15 ਫੌਜੀਆਂ ਦੀ ਮੌਤ ਤੇ ਕਈ ਲਾਪਤਾ

ਤਾਲਿਬਾਨ ਦੀ ਹੈਵਾਨੀਅਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਾਲ ਹੀ ’ਚ ਇਸ ਦੀਆਂ ਕਈ ਉਦਾਹਰਣਾਂ ਅੱਤਵਾਦੀ ਸੰਗਠਨ ਨੇ ਪੇਸ਼ ਕੀਤੀਆਂ ਹਨ। ਇਸ ਤੋਂ ਕੁਝ ਦਿਨ ਪਹਿਲਾਂ ਤਾਲਿਬਾਨ ਨੇ ਅਫਗਾਨਿਸਤਾਨ ਦੇ ਮਸ਼ਹੂਰ ਕਾਮੇਡੀਅਨ ਨਜ਼ਰ ਮੁਹੰਮਦ ਖਾਸ਼ਾ ਦਾ ਵਹਿਸ਼ੀ ਕਤਲ ਕਰ ਦਿੱਤੀ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਣਾਇਆ ਗਿਆ ਵੀਡੀਓ ਵੀ ਸਮੂਹ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ’ਚ ਤਾਲਿਬਾਨੀ ਲੜਾਕੇ ਨਜ਼ਰ ਨੂੰ ਮਾਰ ਰਹੇ ਸਨ। ਰਿਪੋਰਟਾਂ ਮੁਤਾਬਕ ਇਸ ਦੌਰਾਨ ਨਜ਼ਰ ਆਪਣੀ ਜ਼ਿੰਦਗੀ ਦਾ ਆਖਰੀ ਮਜ਼ਾਕ ਵੀ ਕਰਦੇ ਹਨ ਤੇ ਮਰਦੇ-ਮਰਦੇ ਤਾਲਿਬਾਨ ਨੂੰ ਜਵਾਬ ਦੇ ਜਾਂਦੇ ਹਨ। ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਸਦਮੇ ’ਚ ਹੈ।

ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇਕ ਗੱਡੀ ਦੇ ਅੰਦਰ ਬਿਠਾ ਕੇ ਨਜ਼ਰ ਨੂੰ ਕਈ ਥੱਪੜ ਮਾਰੇ ਗਏ ਸਨ। ਉਨ੍ਹਾਂ ਦੇ ਹੱਥ ਬੰਨ੍ਹੇ ਸਨ ਤੇ ਕਈ ਲੜਾਕਿਆਂ ਨੇ ਉਨ੍ਹਾਂ ਨੂੰ ਘੇਰਿਆ ਹੋਇਆ ਸੀ। ਰਿਪੋਰਟਾਂ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੂੰ ਦਰੱਖਤ ਨਾਲ ਬੰਨ੍ਹਿਆ ਗਿਆ ਤੇ ਫਿਰ ਗਲਾ ਵੱਢ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਹ ਸਾਫ਼ ਨਹੀਂ ਹੈ ਕਿ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਦੋਂ ਕੀਤੀ ਗਈ। ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਕਤਲ ਦਾ ਦੋਸ਼ ਵੀ ਤਾਲਿਬਾਨ ’ਤੇ ਲੱਗਾ ਹੈ।  


Manoj

Content Editor

Related News