ਤਾਲਿਬਾਨ ਨੇ ਕਾਬੁਲ ''ਚ ਪੱਤਰਕਾਰ ਵਾਰਤਾ ''ਤੇ ਲਾਈ ਰੋਕ

Thursday, Jan 27, 2022 - 03:51 PM (IST)

ਤਾਲਿਬਾਨ ਨੇ ਕਾਬੁਲ ''ਚ ਪੱਤਰਕਾਰ ਵਾਰਤਾ ''ਤੇ ਲਾਈ ਰੋਕ

ਕਾਬੁਲ (ਵਾਰਤਾ): ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਮੀਡੀਆ ਸੰਸਥਾਵਾਂ 'ਤੇ ਰਾਜਧਾਨੀ ਕਾਬੁਲ ਵਿੱਚ ਵਾਰਤਾ ਕਰਨ 'ਤੇ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ''ਅਫਗਾਨਿਸਤਾਨ ਜਰਨਲਿਸਟ ਸੈਂਟਰ'' ਵੱਲੋਂ 26 ਜਨਵਰੀ ਨੂੰ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਵੱਖ-ਵੱਖ ਮੀਡੀਆ ਸੰਗਠਨਾਂ ਦੇ 11 ਪ੍ਰਤੀਨਿਧੀਆਂ ਨੇ ਹਿੱਸਾ ਲੈਣਾ ਸੀ।  ਅਫਗਾਨਿਸਤਾਨ ਪੱਤਰਕਾਰ ਕੇਂਦਰ ਮੁਤਾਬਕ, 26 ਜਨਵਰੀ ਨੂੰ ਕਾਬੁਲ ਵਿਚ ਹੋਣ ਵਾਲੀ ਇੱਕ ਪ੍ਰੈਸ ਕਾਨਫਰੰਸ ਵਿੱਚ ਵੱਖ-ਵੱਖ ਮੀਡੀਆ ਸੰਗਠਨਾਂ ਦੇ 11 ਪ੍ਰਤੀਨਿਧਾਂ ਨੇ ਸ਼ਾਮਲ ਹੋਣਾ ਸੀ। 

ਟੋਲੋ ਨਿਊਜ਼ ਨੇ ਅਫਗਾਨਿਸਤਾਨ ਨੈਸ਼ਨਲ ਜਰਨਲਿਸਟ ਸੰਘ ਦੇ ਪ੍ਰਮੁੱਖ ਅਲੀ ਅਸਗਰ ਅਕਬਰਜਾਦਾ ਦੇ ਹਵਾਲੇ ਨਾਲ ਦੱਸਿਆ ਕਿ ਅਫਗਾਨਿਸਤਾਨ ਨੈਸ਼ਨਲ ਜਰਨਲਿਸਟ ਸੰਘ ਅਤੇ ਹੋਰ ਮੀਡੀਆ ਸੰਗਠਨਾਂ ਦਾ ਇੱਕ ਸੰਮੇਲਨ ਆਯੋਜਿਤ ਕਰਨਾ ਸੀ। ਸਾਰੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਇਸ 'ਤੇ ਨਜ਼ਰ ਬਣਾਏ ਹੋਏ ਸਨ ਪਰ ਅਫਸੋਸ ਕਿ ਇਸਲਾਮਿਕ ਅਮੀਰਾਤ ਦੇ ਅਧਿਕਾਰੀਆਂ ਦੇ ਮੌਖਿਕ ਆਦੇਸ਼ ਕਾਰਨ ਕਾਨਫਰੰਸ ਨੂੰ ਰੱਦ ਕਰਨਾ ਪਿਆ। ਤਾਲਿਬਾਨ ਨੇ ਪ੍ਰੈੱਸ ਕਾਨਫਰੰਸ 'ਤੇ ਅਫਗਾਨਿਸਤਾਨ ਵਿੱਚ ਮੀਡੀਆ ਦੀ ਸਥਿਤੀ ਸਬੰਧੀ ਚਿੰਤਾਵਾਂ ਦੇ ਚਲਦੇ ਪੱਤਰਕਾਰ ਵਾਰਤਾ ਰੋਕ ਲਗਾਏ ਜਾਣ ਦੀ ਗੱਲ ਕਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- UN ਮੁਖੀ ਦੀ ਅਪੀਲ, ਅਫਗਾਨ ਲੋਕਾਂ ਦੀ ਮਦਦ ਲਈ ਪਾਬੰਦੀਸ਼ੁਦਾ 'ਜਾਇਦਾਦ' ਤੋਂ ਹਟਾਈ ਜਾਏ ਰੋਕ 

ਤਾਲਿਬਾਨ ਨੇ ਇਜਾਜ਼ਤ ਮਿਲਣ ਤੱਕ ਪ੍ਰੈੱਸ ਕਾਨਫਰੰਸ ਨੂੰ ਆਯੋਜਿਤ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਕਬਰਜ਼ਾਦਾ ਨੇ ਕਿਹਾ ਕਿ ਅਸੀਂ ਇਸਲਾਮਿਕ ਅਮੀਰਾਤ ਨੂੰ ਇਸ ਮਾਮਲੇ 'ਤੇ ਭਵਿੱਖ ਵਿੱਚ ਉਨ੍ਹਾਂ ਦੇ ਅੰਤਮ ਰੂਪ ਵਿੱਚ ਫ਼ੈਸਲਾ ਦੇਣ ਦੀ ਅਪੀਲ ਕਰਦੇ ਹਾਂ। ਇਸ 'ਤੇ ਉਹਨਾਂ ਨੂੰ ਜਲਦੀ ਫ਼ੈਸਲਾ ਲੈਣਾ ਚਾਹੀਦਾ ਹੈ ਅਤੇ ਸਾਨੂੰ ਕਾਨਫਰੰਸ ਆਯੋਜਿਤ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਤਾਬਿਲਾਨ ਦੇ ਡਿਪਟੀ ਬੁਲਾਰੇ ਬਿਲਾਲ ਕਰਮੀ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਮੀਡੀਆ ਨਾਲ ਸਹਿਯੋਗ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਵਚਨਬੱਧ ਹੈ ਅਤੇ ਇਹ ਇਸਲਾਮੀ ਢਾਂਚਿਆਂ ਦੇ ਤਹਿਤ ਮੀਡੀਆ ਦਾ ਸਮਰਥਨ ਕਰਦਾ ਹੈ। ਅੰਕੜਿਆਂ ਮੁਤਾਬਕ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ 43 ਪ੍ਰਤੀਸ਼ਤ ਤੋਂ ਵੱਧ ਤੋਂ ਵੱਧ ਮੀਡੀਆ ਸਰਗਰਮੀਆਂ ਰੁੱਕੀਆਂ ਹੋਈਆਂ ਹਨ ਅਤੇ 60 ਪ੍ਰਤੀਸ਼ਤ ਤੋਂ ਵੱਧ ਮੀਡੀਆ ਕਰਮਚਾਰੀਆਂ ਦੀ ਨੌਕਰੀ ਚਲੀ ਗਈ ਹੈ।


author

Vandana

Content Editor

Related News