ਤਾਲਿਬਾਨ ਅਤੇ ਪੰਜਸ਼ੀਰ ਘਾਟੀ ਦੇ ਲੜਾਕੇ ਇਕ-ਦੂਸਰੇ ’ਤੇ ਹਮਲਾ ਨਹੀਂ ਕਰਨ ’ਤੇ ਸਹਿਮਤ

Friday, Aug 27, 2021 - 10:56 AM (IST)

ਤਾਲਿਬਾਨ ਅਤੇ ਪੰਜਸ਼ੀਰ ਘਾਟੀ ਦੇ ਲੜਾਕੇ ਇਕ-ਦੂਸਰੇ ’ਤੇ ਹਮਲਾ ਨਹੀਂ ਕਰਨ ’ਤੇ ਸਹਿਮਤ

ਕਾਬੁਲ (ਅਨਸ)- ਤਾਲਿਬਾਨ ਅਤੇ ਨਾਰਦਨ ਅਲਾਇੰਸ ਨੇ ਵੀਰਵਾਰ ਨੂੰ ਇਕ ਵੱਡੇ ਘਟਨਾਚੱਕਰ ਵਿਚ ਇਕ-ਦੂਸਰੇ ’ਤੇ ਹਮਲਾ ਨਾ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਤਾਲਿਬਾਨ ਅਤੇ ਨਾਰਦਨ ਅਲਾਇੰਸ ਦੇ ਦੋ ਵਫਦਾਂ ਵਿਚਾਲੇ ਅਫਗਾਨਿਸਤਾਨ ਦੇ ਪਰਵਾਨ ਸੂਬੇ ਤੇ ਚਰਿਕਰ ਵਿਚ ਪਿਛਲੇ ਦੋ ਦਿਨਾਂ ਤੋਂ ਮੀਟਿੰਗ ਹੋ ਰਹੀ ਹੈ।

ਸੂਤਰਾਂ ਨੇ ਕਿਹਾ ਕਿ ਦੋਨੋਂ ਧਿਰਾਂ ਇਕ-ਦੂਸਰੇ ਦੇ ਖ਼ਿਲਾਫ਼ ਹਮਲੇ ਰੋਕਣ ’ਤੇ ਸਹਿਮਤ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਤਾਲਿਬਾਨ ਅਤੇ ਨਾਰਦਨ ਅਲਾਇੰਸ ਦੇ ਨੇਤਾਵਾਂ ਵਲੋਂ ਇਕ ਪੱਤਰਕਾਰ ਸੰਮੇਲਨ ਦੌਰਾਨ ਸ਼ਾਂਤੀ ਸਮਝੌਤੇ ਦਾ ਐਲਾਨ ਕੀਤਾ ਜਾਏਗਾ। ਤਾਲਿਬਾਨ ਨੇ ਇਸ ਮਹੀਨੇ 15 ਅਗਸਤ ਨੂੰ ਲਗਭਗ ਪੂਰੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ ਪਰ ਇਸ ਦਰਮਿਆਨ ਨਾਰਦਨ ਅਲਾਇੰਸ ਤਾਲਿਬਾਨ ਦੇ ਖਿਲਾਫ ਵਿਰੋਧ ਦੀ ਸਭ ਤੋਂ ਵੱਡੀ ਆਵਾਜ਼ ਬਣਕੇ ਉਭਰਿਆ ਹੈ। ਅਫਗਾਨਿਸਤਾਨ ਨੂੰ ਹਾਸਲ ਕਰਨ ਤੋਂ ਬਾਅਦ, ਤਾਲਿਬਾਨ ਅਜੇ ਵੀ ਪੰਜਸ਼ੀਰ ਘਾਟੀ ’ਤੇ ਆਪਣਾ ਕੰਟਰੋਲ ਸਥਾਪਤ ਨਹੀਂ ਕਰ ਸਕਿਆ ਹੈ, ਜਿਥੇ ਨਾਰਦਨ ਅਲਾਇੰਸ ਦੀ ਪ੍ਰਭਸੱਤਾ ਕਾਇਮ ਹੈ। ਤਾਲਿਬਾਨ ਵਿਰੋਧੀ ਲੜਾਕਿਆਂ ਅਤੇ ਸਾਬਕਾ ਅਫਗਾਨ ਸੁਰੱਖਿਆ ਬਲਾਂ ਦੇ ਸਮੂਹ ਨੇ ਵਿਰੋਧੀ ਰਵੱਈਆ ਅਪਨਾਇਆ ਹੋਇਆ ਹੈ ਅਤੇ ਉਨ੍ਹਾਂ ਨੇ ਸਹੁੰ ਖਾਧੀ ਹੈ ਕਿ ਉਹ ਪੰਜਸ਼ੀਰ ਘਾਟੀ ’ਤੇ ਤਾਲਿਬਾਨ ਦਾ ਕਬਜ਼ਾ ਨਹੀਂ ਹੋਣ ਦੇਣਗੇ।

ਪੜ੍ਹੋ ਇਹ ਅਹਿਮ ਖ਼ਬਰ- ਕਾਬੁਲ ਹਵਾਈ ਅੱਡੇ 'ਤੇ ਹੋਰ ਅੱਤਵਾਦੀ ਹਮਲੇ ਦਾ ਖਤਰਾ, ਕਾਰ ਬੰਬ ਧਮਾਕੇ ਦੀ ਧਮਕੀ

ਤਾਲਿਬਾਨ ਨੇ ਇਸ ਖੇਤਰ ਨੂੰ ਘੇਰਣ ਲਈ ਲੜਾਕਿਆਂ ਨੂੰ ਭੇਜਿਆ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਦੋਨੋਂ ਧਿਰਾਂ ਨੇ ਕਿਹਾ ਹੈ ਕਿ ਉਹ ਬੀਤੇ ਸਮੇਂ ਵਿਚ ਗੱਲਬਾਤ ਦੇ ਮਾਧਿਅਮ ਤੋਂ ਅੜਿੱਕੇ ਨੂੰ ਹੱਲ ਕਰਨਾ ਚਾਹੁੰਦੇ ਸਨ। ਪੰਜਸ਼ੀਰ ਹਿੰਦੂਕੁਸ਼ ਪਹਾੜਾਂ ਵਿਚ ਇਕ ਡੂੰਘੀ ਭੀੜੀ ਘਾਟੀ ਹੈ, ਜਿਸਦਾ ਦੱਖਣੀ ਸਿਰਾ ਰਾਜਧਾਨੀ ਕਾਬੁਲ ਤੋਂ ਲਗਭਗ 80 ਕਿਲੋਮੀਟਰ ਉੱਤਰ ਵਿਚ ਹੈ। ਘਾਟੀ ਵਿਚ ਸੀਮਤ ਪ੍ਰਵੇਸ਼ ਬਿੰਦੂ ਹੈ ਅਤੇ ਇਸਦਾ ਭੂਗੋਲ ਇਕ ਕੁਦਰਤੀ ਫੌਜੀ ਲਾਭ ਪ੍ਰਦਾਨ ਕਰਦਾ ਹੈ, ਬਚਾਅ ਕਰਨ ਵਾਲੀ ਯੂਨੀਟਸ ਹਮਲਾਵਰ ਬਲਾਂ ਨੂੰ ਪ੍ਰਭਾਵੀ ਢੰਗ ਨਾਲ ਟੀਚੇ ਲਗਾਉਣ ਲਈ ਉੱਚੇ ਸਥਾਨਾਂ ਦੀ ਵਰਤੋਂ ਕਰ ਸਕਦੀਆਂ ਹਨ। ਤਣਾਅ ਵਧਣ ਦੇ ਬਾਵਜੂਦ ਤਾਲਿਬਾਨ ਦੇ ਬੁਲਾਰਿਆਂ ਨੇ ਕਿਹਾ ਹੈ ਕਿ ਉਹ ਸ਼ਾਂਤੀ ਨਾਲ ਸਥਿਤੀ ਦਾ ਹੱਲ ਕਰਨਾ ਪਸੰਦ ਕਰਨਗੇ।


author

Vandana

Content Editor

Related News