ਤਾਈਵਾਨ ਸੈਮੀਕੰਡਕਟਰ ਦੇ ਸ਼ੇਅਰਾਂ ''ਚ ਹੋਇਆ ਵਾਧਾ, ਤੀਜੀ ਤਿਮਾਹੀ ''ਚ 17.28 ਅਰਬ ਡਾਲਰ ਦਾ ਮੁਨਾਫਾ

10/20/2023 4:41:31 PM

ਨੈਸ਼ਨਲ ਡੈਸਕ - ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਲਿਮਟਿਡ (ਟੀ. ਐੱਸ. ਐੱਮ. ਸੀ.) ਦੇ ਸ਼ੇਅਰਾਂ 'ਚ 4 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਤੀਜੀ ਤਿਮਾਹੀ ਵਿੱਚ 17.28 ਬਿਲੀਅਨ ਡਾਲਰ ਦਾ ਮੁਨਾਫਾ ਦਰਜ ਕੀਤਾ ਹੈ। ਹਾਲਾਂਕਿ ਪਿਛਲੀ ਤਿਮਾਹੀ 'ਚ ਕੰਪਨੀ ਨੇ 17.07 ਅਰਬ ਡਾਲਰ ਦਾ ਮੁਨਾਫਾ ਦਰਜ ਕੀਤਾ ਸੀ। ਇਸ ਤੋਂ ਇਲਾਵਾ, ਪ੍ਰਤੀ ਸ਼ੇਅਰ ਕਮਾਈ (ਈਪੀਐੱਸ) ਵਿੱਚ ਵੀ ਵਾਧਾ ਦੇਖਿਆ ਗਿਆ ਹੈ। 

ਇਹ ਵੀ ਪੜ੍ਹੋ - ਵਿਵਾਦਾਂ 'ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ 'ਚ ਦਰਜ ਹੋਏ 5400 ਮਾਮਲੇ, ਜਾਣੋ ਕਿਉਂ

ਦੱਸ ਦੇਈਏ ਕਿ ਪਹਿਲਾਂ ਇਕ ਸ਼ੇਅਰ ਤੋਂ ਹੋਣ ਵਾਲੀ ਕਮਾਈ 1.17 ਡਾਲਰ ਸੀ, ਜੋ ਕਿ ਹੁਣ ਵੱਧ ਕੇ 1.29 ਡਾਲਰ ਹੋ ਗਈ ਹੈ। EPS ਉਸ ਮੁਨਾਫੇ ਦੀ ਰਾਸ਼ੀ ਨੂੰ ਦਰਸਾਉਂਦਾ ਹੈ, ਜਿਸ ਨੂੰ ਕੰਪਨੀ ਆਪਣੇ ਸ਼ੇਅਰਧਾਰਕਾਂ ਨੂੰ ਲਾਭਅੰਸ਼ ਵਜੋਂ ਵੰਡਣ ਦੀ ਬਜਾਏ ਬਰਕਰਾਰ ਰੱਖਣ ਦਾ ਫ਼ੈਸਲਾ ਕਰਦੀ ਹੈ। ਤਾਈਵਾਨੀ ਸੈਮੀਕੰਡਕਟਰ ਉਦਯੋਗ 1974 ਵਿੱਚ ਸ਼ੁਰੂ ਹੋਇਆ ਸੀ। 1976 ਵਿੱਚ ਸਰਕਾਰ ਨੇ ਆਰਸੀਏ ਨੂੰ ਤਾਈਵਾਨ ਨੂੰ ਸੈਮੀਕੰਡਕਟਰ ਤਕਨਾਲੋਜੀ ਟ੍ਰਾਂਸਫਰ ਕਰਨ ਲਈ ਰਾਜ਼ੀ ਕਰ ਲਿਆ। 1987 ਵਿੱਚ TSMC ਨੇ ਗਲੋਬਲ ਸੈਮੀਕੰਡਕਟਰ ਉਦਯੋਗ ਨੂੰ ਮੁੜ ਆਕਾਰ ਦਿੰਦੇ ਹੋਏ, ਫੈਬਲੈਸ ਫਾਊਂਡਰੀ ਮਾਡਲ ਦੀ ਅਗਵਾਈ ਕੀਤੀ। 

ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ

ਇਸ ਸਬੰਧ ਵਿੱਚ ਬੀਤੇ ਦਿਨ ਕੰਪਨੀ ਦੇ ਸੀ.ਈ.ਓ ਸੀ.ਸੀ. ਵੇਈ ਨੇ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਮੌਜੂਦਾ ਤਿਮਾਹੀ ਵਿੱਚ ਕਾਰੋਬਾਰ ਨੂੰ 3nm ਪ੍ਰਕਿਰਿਆ ਉਤਪਾਦਨ ਦੇ ਵਿਸਤਾਰ ਨਾਲ ਸਮਰਥਨ ਮਿਲੇ, ਜੋ ਅੰਸ਼ਕ ਤੌਰ 'ਤੇ ਗਾਹਕਾਂ ਦੇ ਨਿਰੰਤਰ ਵਸਤੂਆਂ ਦੇ ਸਮਾਯੋਜਨ ਦੁਆਰਾ ਆਫਸੈੱਟ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News