ਤਾਈਵਾਨ ਸੰਸਦਾਂ ਨੇ ਤਿੱਬਤੀ ਲੋਕਤੰਤਰ ਦਿਵਸ ''ਤੇ ਚੀਨ ਦੇ ''ਕੱਟਰ ਦੁਸ਼ਮਣ'' ਨੂੰ ਕੰਟਰੋਲ ਕਰਨ ਦੀ ਚੁੱਕੀ ਮੰਗ

Tuesday, Sep 06, 2022 - 01:23 PM (IST)

ਇੰਟਰਨੈਸ਼ਨਲ ਡੈਸਕ- ਤਾਈਵਾਨੀ ਸੰਸਦ ਦੇ ਗਰੁੱਪ ਨੇ ਤਿੱਬਤੀ ਲੋਕਤੰਤਰਕ ਦਿਵਸ ਦੀ 62ਵੀਂ ਵਰ੍ਹੇਗੰਢ ਮਨਾਉਂਦੇ ਹੋਏ ਮਨੁੱਖ ਅਧਿਕਾਰਾਂ ਦੇ ਵਿਕਾਸ ਨਾਲ ਸਬੰਧਤ ਹੋਰ ਗਰੁੱਪਾਂ ਦੇ ਨਾਲ ਇਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਦੌਰਾਨ ਤਾਈਵਾਨ ਸੰਸਦਾਂ ਨੇ ਤਿੱਬਤ 'ਚ ਮਨੁੱਖ ਅਧਿਕਾਰ ਦੀ ਸਥਿਤ ਨੂੰ ਲੈ ਕੇ ਇਕ 'ਕੱਟਰ ਦੁਸ਼ਮਣ' ਦਲਾਈ ਲਾਮਾ ਦੀ ਤਾਈਪੇ ਯਾਤਰਾ ਦਾ ਸੱਦਾ ਦਿੱਤਾ ਹੈ। ਇਕ ਸਭਾ ਨੂੰ ਸੰਬੋਧਤ ਕਰਦੇ ਹੋਏ ਤਿੱਬਤ ਲਈ ਤਾਈਵਾਨ ਸੰਸਦ ਗਰੁੱਪ ਦੇ ਪ੍ਰਧਾਨ ਲਿਨ ਚਾਂਗਚੁਓ ਨੇ ਕਿਹਾ ਕਿ ਸਾਨੂੰ ਹੋਰ ਤਿੱਬਤੀ ਯੂਨੀਅਨਾਂ ਅਤੇ ਸੰਗਠਨਾਂ ਦੇ ਨਾਲ ਹੋਰ ਜ਼ਿਆਦਾ ਤਿੱਬਤੀ ਮਿੱਤਰ ਅਤੇ ਸੰਪਰਕ ਬਣਾਉਣੇ ਚਾਹੀਦੇ ਹਨ। 
ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਤਾਈਵਾਨ ਅਤੇ ਤਿੱਬਤ ਸਮਾਨ ਮੁੱਲਾਂ ਵਾਲੇ ਦੋ ਦੋਸਤ ਸਮਾਜ ਹਨ ਅਤੇ ਉਮੀਦ ਕਰਦੇ ਹਾਂ ਕਿ ਕੌਮਾਂਤਰੀ ਭਾਈਚਾਰੇ ਤਿੱਬਤ 'ਚ ਮਨੁੱਖ ਅਧਿਕਾਰ ਦੀ ਸਥਿਤੀ ਅਤੇ ਦੇਸ਼ 'ਚੋਂ ਕੱਢੇ ਤਿੱਬਤੀਆਂ ਦੇ ਲੋਕਤੰਤਰ 'ਤੇ ਧਿਆਨ ਦੇਣਾ ਜਾਰੀ ਰੱਖੇਗਾ। ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਗਰੁੱਪਾਂ ਨੇ ਝਿੰਜਿਆਂਗ 'ਚ ਚੀਨ ਦੇ ਗੰਭੀਰ ਮਨੁੱਖ ਅਧਿਕਾਰਾਂ ਦੇ ਉਲੰਘਣ ਵਲ ਇਸ਼ਾਰਾ ਕਰਦੇ ਹੋਏ ਸੰਯੁਕਤ ਰਾਸ਼ਟਰ ਦੀ ਰਿਪੋਰਟ ਦਾ ਵੀ ਉਲੇਖ ਕੀਤਾ। 31 ਅਗਸਤ ਨੂੰ ਪ੍ਰਕਾਸ਼ਿਤ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਘੱਟ ਗਿਣਤੀ ਦੇ ਮਨੁੱਖ ਅਧਿਕਾਰ ਉਲੰਘਣ ਨੂੰ ਲੈ ਕੇ ਚੀਨ ਨੇ ਜਮ ਕੇ ਲਤਾੜ ਲਗਾਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ ਨੇ ਸ਼ਿਨਜਿਆਂਗ ਦੇ ਪੱਛਮੀ ਖੇਤਰ 'ਚ ਉਈਗਰ ਅਤੇ ਹੋਰ ਜਾਤੀ ਘੱਟ ਗਿਣਤੀ ਦੇ ਲੋਕਾਂ ਨੂੰ ਹਿਰਾਸਤ 'ਚ ਰੱਖਿਆ ਹੈ ਜੋ ਮਨੁੱਖ ਅਧਿਕਾਰ ਦੇ ਖ਼ਿਲਾਫ਼ ਹਨ। 
ਦੱਸ ਦੇਈਏ ਕਿ ਚੀਨ ਦਲਾਈ ਲਾਮਾ ਨੂੰ ਇਕ ਵੱਖਵਾਦੀ ਨੇਤਾ ਮੰਨਦਾ ਹੈ ਕਿ ਅਤੇ ਲੋਕਤੰਤਰਿਕ ਦੇਸ਼ ਤਾਈਵਾਨ ਨੂੰ ਲੈ ਕੇ ਆਪਣੇ ਭੂ-ਭਾਗ ਦੇ ਤੌਰ 'ਤੇ ਦੇਖਦਾ ਹੈ। ਤਿੱਬਤੀ ਧਰਮਗੁਰੂ ਦਲਾਈ ਲਾਮਾ ਦਾ ਤਾਈਵਾਨੀ ਨੇਤਾਵਾਂ ਨਾਲ ਨੇੜਲੇ ਸਬੰਧ ਰਹੇ ਹਨ। ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਨਾਗਰਿਕ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਤਾਈਵਾਨ ਦੇ ਸਾਬਕਾ ਰਾਸ਼ਟਰਪਤੀ ਲੀ ਤੇਂਗ-ਹੁਈ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਸੀ। ਦਲਾਈ ਲਾਮਾ ਪਹਿਲੀ ਵਾਰ 25 ਸਾਲ ਪਹਿਲੇ 1997 'ਚ ਤਾਈਵਾਨ ਦਾ ਦੌਰਾ ਕੀਤਾ ਸੀ। ਆਖਿਰੀ ਵਾਰ ਦਲਾਈ ਲਾਮਾ 2009 'ਚ ਤਾਈਵਾਨ ਦੀ ਯਾਤਰਾ 'ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਦੁਬਾਰਾ ਤਾਈਵਾਨ ਦੀ ਯਾਤਰਾ ਕਰਨ ਦੀ ਇੱਛਾ ਜਤਾਈ ਸੀ। ਹਾਲਾਂਕਿ ਹੁਣ ਜੇਕਰ ਦਲਾਈ ਲਾਮਾ, ਤਾਈਵਾਨ ਦੀ ਯਾਤਰਾ ਕਰਦੇ ਹਨ ਤਾਂ ਚੀਨ ਇਸ ਦਾ ਸਖ਼ਤ ਵਿਰੋਧ ਕਰ ਸਕਦਾ ਹੈ। 


Aarti dhillon

Content Editor

Related News