ਅਮਰੀਕਾ ਦੇ ਇਕ ਹੋਰ ਸਕੂਲ ਵਿਚ ਚੱਲੀਆਂ ਗੋਲੀਆਂ

02/17/2018 4:29:01 PM

ਸਿਆਟਲ (ਏਜੰਸੀ) ਦੱਖਣੀ ਫਲੋਰੀਡਾ ਦੇ ਇਕ ਸਕੂਲ ਵਿਚ ਸਾਬਕਾ ਵਿਦਿਆਰਥੀ ਵਲੋਂ ਕੀਤੇ ਗਏ ਕਤਲੇਆਮ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਹੋਇਆ ਕਿ ਹੁਣ ਇਕ ਹੋਰ ਸਕੂਲ ਵਿਚ ਫਾਇਰਿੰਗ ਹੋ ਗਈ, ਜਿਸ ਵਿਚ 2 ਵਿਦਿਆਰਥੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਟੈਂਪਾ ਦੇ ਮਿਡਲਟਨ ਹਾਈ ਸਕੂਲ ਵਿਖੇ ਇਕ ਅਣਪਛਾਤੇ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ, ਜਿਸ ਵਿਚ ਦੋ ਵਿਦਿਆਰਥੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ ਲੜਕੀ ਅਤੇ ਇਕ ਲੜਕਾ ਸ਼ਾਮਲ ਹੈ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੈਂਪਾ ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਵਿਚੋਂ 17 ਸਾਲਾ ਲੜਕੀ ਦੀ ਲੱਤ ਨੂੰ ਗੋਲੀ ਛੂਹੰਦੀ ਹੋਈ ਲੰਘ ਗਈ ਜਿਸ ਕਾਰਨ ਉਹ ਮਾਮੂਲੀ ਜ਼ਖਮੀ ਹੋਈ ਹੈ, ਜਦੋਂ ਕਿ ਦੂਜਾ 18 ਸਾਲਾ ਜ਼ਖਮੀ, ਜਿਸ ਦੇ ਪੈਰ ਵਿਚ ਗੋਲੀ ਲੱਗੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਾਇਰਿੰਗ ਡਰਾਇਵਿੰਗ ਦੌਰਾਨ ਕੀਤੀ ਗਈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਦੋ ਦਿਨ ਪਹਿਲਾਂ ਪਾਰਕਲੈਂਡ ਦੇ ਹਾਈ ਸਕੂਲ ਵਿਚ ਸਾਬਕਾ ਵਿਦਿਆਰਥੀ ਵਲੋਂ ਕੀਤੀ ਗਈ ਫਾਇਰਿੰਗ ਵਿਚ 17 ਲੋਕਾਂ ਦੀ ਮੌਤ ਹੋ ਗਈ ਸੀ।


Related News