ਗਲਾਸਗੋ ਦੇ ਇਕ ਹੋਟਲ ਵਿਚ ਸੀਰੀਆਈ ਪਨਾਹਗਾਰ ਦੀ ਮੌਤ
Monday, May 11, 2020 - 03:19 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਦੇ ਇਕ ਹੋਟਲ ਵਿੱਚ ਸੀਰੀਆ ਦੇ 30 ਸਾਲਾ ਪਨਾਹ ਮੰਗਣ ਵਾਲੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਉਸ ਨੂੰ ਗ੍ਰਹਿ ਦਫਤਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹੋਟਲ ਵਿਚ ਭੇਜਿਆ ਗਿਆ ਸੀ। ਗਲਾਸਗੋ ਸਥਿਤ ਪਨਾਹ ਘਰ ਤੋਂ ਪਿਛਲੇ ਮਹੀਨੇ ਦਰਜਨਾਂ ਹੋਰ ਪਨਾਹ ਲੈਣ ਵਾਲੇ ਲੋਕਾਂ ਦੇ ਨਾਲ ਉਸ ਨੂੰ ਸ਼ਹਿਰ ਦੇ ਇੱਕ ਹੋਟਲ ਵਿੱਚ ਭੇਜ ਦਿੱਤਾ ਗਿਆ ਸੀ।
ਪੁਲਸ ਨੇ ਪੁਸ਼ਟੀ ਕੀਤੀ ਕਿ ਇਸ 30 ਸਾਲਾ ਵਿਅਕਤੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਮੰਗਲਵਾਰ ਦੁਪਹਿਰ 1 ਵਜੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਹੋਟਲ ਬੁਲਾਇਆ ਗਿਆ ਸੀ। ਡੈਪ ਮੈਟੋਕ (ਉਸ ਦੇ ਨਾਲ ਰਹਿਣ ਵਾਲਾ) ਨੇ ਦੱਸਿਆ ਕਿ ਉਹ ਆਦਮੀ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਤੇ ਹੋਟਲ ਵਿਚ ਹੋਰ ਵੀ ਤੇਜ਼ੀ ਨਾਲ ਉਸ ਦੀ ਸਿਹਤ ਵਿਗੜ ਚੁੱਕੀ ਸੀ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਸਕੌਟਲੈਂਡ ਵਿਚ ਸੈਂਕੜੇ ਪਨਾਹ ਲੈਣ ਵਾਲੇ ਲੋਕਾਂ ਨੂੰ ਆਪਣੇ ਪਨਾਹ ਘਰਾਂ ਤੋਂ ਹੋਟਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।