ਕੋਰੋਨਾਵਾਇਰਸ ਕਾਰਨ ਸਿਡਨੀ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਹੋਏ ਬੰਦ

Sunday, Mar 15, 2020 - 05:58 PM (IST)

ਕੋਰੋਨਾਵਾਇਰਸ ਕਾਰਨ ਸਿਡਨੀ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਹੋਏ ਬੰਦ

ਸਿਡਨੀ (ਸਨੀ ਚਾਂਦਪੁਰੀ): ਸਮੁੱਚੀ ਦੁਨੀਆ ਕੋਰੋਨਾਵਾਇਰਸ ਦੇ ਆਤੰਕ ਤੋਂ ਗ੍ਰਸਤ ਹੋਈ ਪਈ ਹੈ ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕੋਰੋਨਾਵਾਇਰਸ ਨੂੰ ਲੈ ਕੇ ਆਸਟ੍ਰੇਲੀਅਨ ਸਰਕਾਰ ਵੱਲੋਂ ਵੀ ਅਹਿਮ ਕਦਮ ਚੁੱਕੇ ਗਏ ਹਨ । ਸਰਕਾਰ ਵੱਲੋਂ ਸਮੂਹਿਕ ਇਕੱਠ ਨੂੰ ਸੀਮਿਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ । ਸਰਕਾਰ ਵੱਲੋ 500 ਤੋ ਵੱਧ ਲੋਕਾਂ ਦਾ ਇਕੱਠ ਕਰਨ 'ਤੇ ਮਨਾਹੀ ਕੀਤੀ ਗਈ ਹੈ ।

ਸਰਕਾਰ ਦੀ ਗੱਲ ਨੂੰ ਸਮਝਦਿਆਂ ਹੋਇਆਂ ਸਿਡਨੀ ਦੇ ਸੱਭ ਤੋ ਵੱਡੇ ਗੁਰਦੁਆਰਾ ਸਾਹਿਬ ਗਲੇਨਵੁੱਡ ਸਾਹਿਬ ਦੇ ਮੈਂਬਰਾਂ ਨੇ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਦੀ ਘੋਸ਼ਣਾ ਨੂੰ ਮੱਦੇਨਜਰ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸੋਮਵਾਰ 16 ਮਾਰਚ 2020 ਤੋਂ ਲੰਗਰ ਹਾਲ ਬੰਦ ਕੀਤਾ ਜਾਵੇਗਾ। ਲੰਗਰ ਹਾਲ ਦੇ ਨਾਲ ਪੰਜਾਬੀ ਸਕੂਲ, ਲਾਇਬ੍ਰੇਰੀ ਅਤੇ ਸੀਨੀਅਰਜ਼ ਹਾਲ ਬੰਦ ਰਹਿਣਗੇ।

PunjabKesari

ਉਹਨਾਂ ਅੱਗੇ ਕਿਹਾ ਕਿ ਗੁਰਦੁਆਰਾ ਵਿਖੇ ਕਿਸੇ ਸਾਮਾਜਿਕ ਇਕੱਠ ਦੀ ਆਗਿਆ ਨਹੀਂ ਹੈ ਅਤੇ ਨਿੱਜੀ ਪ੍ਰੋਗਰਾਮਾਂ ਨੂੰ ਕੇਸ ਦਰ ਕੇਸ ਹੱਲ ਕੀਤਾ ਜਾਵੇਗਾ। ਉਹਨਾਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਸਥਿਤੀ ਨੂੰ ਅਨੁਕੂਲ ਬਣਾਈ ਰੱਖਣ ਨੂੰ ਵੀ ਕਿਹਾ। ਗੁਰਦੁਆਰਾ ਸਾਹਿਬ ਵੱਲੋਂ ਸਥਿਤੀ ਤੇ ਨਜ਼ਰ ਬਣਾਈ ਜਾਵੇਗੀ ਅਤੇ ਫ਼ੈਸਲਿਆਂ ਦੀ ਤਬਦੀਲੀ ਨੂੰ ਸਮੇਂ ਸਿਰ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ ।


author

Vandana

Content Editor

Related News