ਸਿਡਨੀ : 13 ਜੂਨ ਨੂੰ ਮਨਾਇਆ ਜਾਵੇਗਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ

Monday, Jun 07, 2021 - 04:21 PM (IST)

ਸਿਡਨੀ : 13 ਜੂਨ ਨੂੰ ਮਨਾਇਆ ਜਾਵੇਗਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ

ਸਿਡਨੀ (ਸਨੀ ਚਾਂਦਪੁਰੀ): ਸ਼੍ਰੀ ਗੁਰੂ ਰਵਿਦਾਸ ਜੀ ਦਾ 644ਵਾਂ ਗੁਰਪੁਰਬ ਸਿਡਨੀ ਵੱਸਦੀ ਸੰਗਤ ਵੱਲੋਂ 13 ਜੂਨ ਨੂੰ ਮੰਨਾਇਆ ਜਾਵੇਗਾ। ਪੱਤਰਕਾਰ ਨਾਲ ਫ਼ੋਨ ਰਾਹੀਂ ਜਾਣਕਾਰੀ ਦਿੰਦਿਆਂ ਬਲਜਿੰਦਰ ਰਤਨ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸਿਡਨੀ ਵਿਖੇ ਸ਼੍ਰੀ ਗੁਰੂ ਰਵਿਦਾਸ ਸਭਾ ਸਿਡਨੀ ਅਤੇ ਸਿਡਨੀ ਵੱਸਦੀ ਸੰਗਤ ਵੱਲੋਂ ਰੇਡਗਮ ਫੰਕਸ਼ਨ ਸੈਂਟਰ 2 ਲੇਨ ਸਟ੍ਰੀਟ ਵੈਂਟਵਰਥ ਵਿਲ ਨਿਊ ਸਾਊਥ ਵੇਲਸ ਵਿਖੇ ਮਨਾਇਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਖ਼ਾਲਸਾ ਏਡ ਐਡੀਲੇਡ ਵੱਲੋਂ ਕਰਵਾਈਆਂ ਗਈਆਂ “ਜੂਨੀਅਰ ਸਿੱਖ ਖੇਡਾਂ” (ਤਸਵੀਰਾਂ)

ਉਹਨਾਂ ਕਿਹਾ ਕਿ ਮਹਾਰਾਜ ਜੀ ਦੀ ਬਾਣੀ ਦੇ ਜਾਪ ਦਾ ਅਰੰਭ 9 ਵਜੇ ਹੋਣ ਤੋਂ ਬਾਅਦ ਭੋਗ ਪਾਏ ਜਾਣਗੇ ਅਤੇ ਭੋਗ ਉਪਰੰਤ ਕੀਰਤਨੀ ਜਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਬਲਜਿੰਦਰ ਰਤਨ ਚੇਅਰਮੈਨ, ਭਾਈ ਰਾਮਪਾਲ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ ਝਿੰਮ, ਵਿਨੋਦ ਕੁਮਾਰ, ਅਸ਼ੋਕ ਬੰਦਾ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ ਮੌਜੂਦ ਸਨ।


author

Vandana

Content Editor

Related News