ਜਲਵਾਯੂ ਤਬਦੀਲੀ ਮੁੱਦੇ ''ਤੇ ਗ੍ਰੇਟਾ ਤੇ ਟਰੰਪ ਇਕ ਵਾਰ ਫਿਰ ਆਹਮੋ-ਸਾਹਮਣੇ

Wednesday, Jan 22, 2020 - 05:40 PM (IST)

ਜਲਵਾਯੂ ਤਬਦੀਲੀ ਮੁੱਦੇ ''ਤੇ ਗ੍ਰੇਟਾ ਤੇ ਟਰੰਪ ਇਕ ਵਾਰ ਫਿਰ ਆਹਮੋ-ਸਾਹਮਣੇ

ਦਾਵੋਸ (ਬਿਊਰੋ): ਸਵਿਟਜ਼ਰਲੈਂਡ ਵਿਚ ਮੰਗਲਵਾਰ ਨੂੰ ਸ਼ੁਰੂ ਹੋਏ ਵਰਲਡ ਇਕਨੋਮਿਕ ਫੋਰਮ (WEF) ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਲਵਾਯੂ ਤਬਦੀਲੀ ਕਾਰਕੁੰਨ ਗ੍ਰੇਟਾ ਥਨਬਰਗ ਇਕ ਵਾਰ ਫਿਰ ਆਹਮੋ-ਸਾਹਮਣੇ ਹੋਏ। ਦਾਵੋਸ ਵਿਚ ਆਯੋਜਿਤ ਇਸ ਸੰਮੇਲਨ ਵਿਚ 17 ਸਾਲਾ ਦੀ ਗ੍ਰੇਟਾ ਨੇ ਕਿਹਾ ਕਿ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਿਰਫ ਰੁੱਖ ਲਗਾਉਣੇ ਕਾਫੀ ਨਹੀਂ ਹਨ। ਉਸ ਦੇ ਨਿਸ਼ਾਨੇ 'ਤੇ ਸਿੱਧੇ ਤੌਰ 'ਤੇ ਟਰੰਪ ਦਾ ਉਹ ਭਾਸ਼ਣ ਸੀ ਜਿਸ ਵਿਚ ਉਹਨਾਂ ਨੇ 1 ਲੱਖ ਰੁੱਖ ਲਗਾਉਣ ਦੀ ਗੱਲ ਕਹੀ ਸੀ। ਨਾਲ ਹੀ ਜਲਵਾਯੂ ਤਬਦੀਲੀ 'ਤੇ ਕੀਤੀਆਂ ਜਾ ਰਹੀਆਂ ਭਵਿੱਖਬਾਣੀਆਂ ਨੂੰ ਵੀ ਖਾਰਿਜ ਕੀਤਾ ਸੀ।

ਟਰੰਪ ਨੇ ਭਾਵੇਂਕਿ ਕਿਸੇ ਦੀ ਨਾਮ ਨਹੀਂ ਲਿਆ ਪਰ ਉਸ ਦੌਰਾਨ ਦਰਸ਼ਕ ਗੈਲਰੀ ਵਿਚ ਗ੍ਰੇਟਾ ਵੀ ਮੌਜੂਦ ਸੀ। ਡਬਲਊ.ਈ.ਐੱਫ. ਵਿਚ ਆਪਣੇ ਮੁੱਖ ਭਾਸ਼ਣ ਵਿਚ ਟਰੰਪ ਨੇ ਜਲਵਾਯੂ ਤਬਦੀਲੀ ਕਾਰਕੁੰਨਾਂ ਨੂੰ ਮੂਰਖ ਜੋਤਸ਼ੀਆਂ ਦਾ ਉਤਰਾਧਿਕਾਰੀ ਵੀ ਕਰਾਰ ਦਿੱਤਾ। ਜਦਕਿ ਗ੍ਰੇਟਾ ਨੇ ਆਪਣੇ ਭਾਸ਼ਣ ਵਿਚ ਇਕ ਸਾਲ ਪਹਿਲਾਂ ਡਬਲਊ.ਈ.ਐੱਫ. ਵਿਚ ਦਿੱਤੇ ਭਾਸ਼ਣ ਦੀਆਂ ਟਿੱਪਣੀਆਂ ਨੂੰ ਦੁਹਰਾਇਆ। ਉਸ ਨੇ ਕਿਹਾ,''ਸਾਡੇ ਘਰਾਂ ਵਿਚ ਅੱਗ ਲੱਗੀ ਹੋਈ ਹੈ ਅਤੇ ਤੁਹਾਡੀ ਕਿਰਿਆਹੀਣਤਾ ਅੱਗ ਦੀਆਂ ਲਪਟਾਂ ਨੂੰ ਹਵਾ ਦੇ ਰਹੀ ਹੈ।'' ਗ੍ਰੇਟਾ ਨੇ ਪਥਰਾਟ ਬਾਲਣ ਦੇ ਨਿਵੇਸ਼ 'ਤੇ ਤੁਰੰਤ ਰੋਕ ਲਗਾਉਣ ਦੀ ਵੀ ਮੰਗ ਕੀਤੀ। 

ਵਿਸ਼ਵ ਦੇ ਨੇਤਾਵਾਂ ਵੱਲੋਂ ਜਲਵਾਯੂ ਤਬਦੀਲੀ ਦੇ ਹਿੱਤ ਵਿਚ ਕੰਮ ਕਰਨ ਦੇ ਵਾਅਦਿਆਂ 'ਤੇ ਸਵਾਲ ਚੁੱਕਦਿਆਂ ਗ੍ਰੇਟਾ ਨੇ ਕਿਹਾ,''ਤੁਸੀਂ ਕਹਿੰਦੇ ਹੋ ਬੱਚਿਆਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਇੰਨੇ ਨਿਰਾਸ਼ਾਵਾਦੀ ਨਾ ਬਣੋ।'' ਇਸ ਤੋਂ ਪਹਿਲਾਂ ਵੀ ਵਰਲਡ ਇਕਨੋਮਿਕ ਫੋਰਮ ਦੇ ਮੰਚ 'ਤੇ ਗ੍ਰੇਟਾ ਤੇ ਟਰੰਪ ਆਹਮੋ-ਸਾਹਮਣੇ ਸਨ।ਉਦੋਂ ਵੀ ਗ੍ਰੇਟਾ ਦੀ ਟਰੰਪ ਨੂੰ ਗੁੱਸੇ ਨਾਲ ਦੇਖਦੇ ਹੋਏ ਦੀ ਤਸਵੀਰ ਸਾਹਮਣੇ ਆਈ ਸੀ।


author

Vandana

Content Editor

Related News