ਸਵੀਡਨ ਦੀ ਪ੍ਰਧਾਨ ਮੰਤਰੀ ਐਂਡਰਸਨ ਨੇ ਦਿੱਤਾ ਅਸਤੀਫ਼ਾ
Thursday, Sep 15, 2022 - 04:47 PM (IST)
ਕੋਪੇਨਹੇਗਨ (ਏਜੰਸੀ)- ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਨੇ ਵੀਰਵਾਰ ਨੂੰ ਇਕ ਸੱਜੇ ਪੱਖੀ ਸਮੂਹ ਦੇ ਦੇਸ਼ ਦੀ ਸੰਸਦ ‘ਚ ਸਾਧਾਰਨ ਬਹੁਮਤ ਹਾਸਲ ਕਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਂਡਰਸਨ ਨੇ ਸਵੀਡਨ ਦੀ 349 ਸੀਟਾਂ ਵਾਲੀ ਰਿਕਸਡੈਗ ਦੇ ਚੇਅਰਮੈਨ ਐਂਡਰਿਆਸ ਮੋਰਲੇਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਸਮੀ ਤੌਰ 'ਤੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ।
ਨਵੀਂ ਸਰਕਾਰ ਬਣਨ ਤੱਕ ਐਂਡਰਸਨ ਕਾਰਜਕਾਰੀ ਪ੍ਰਧਾਨ ਮੰਤਰੀ ਬਣੀ ਰਹੇਗੀ। ਉਮੀਦ ਹੈ ਕਿ ਨੋਰਲੇਨ ਮੱਧ-ਸੱਜੇ ਪੱਖੀ ਮੋਡਰੇਟ ਪਾਰਟੀ ਦੇ ਨੇਤਾ ਉਲਫ ਕ੍ਰਿਸਟਰਸਨ ਨੂੰ ਗਵਰਨਿੰਗ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰਨ ਲਈ ਕਹਿਣਗੇ। ਐਤਵਾਰ ਦੀਆਂ ਆਮ ਚੋਣਾਂ ਤੋਂ ਬਾਅਦ, ਸੱਜੇ-ਪੱਖੀ ਬਲਾਕ ਕੋਲ 176 ਸੀਟਾਂ ਹਨ, ਜਦੋਂ ਕਿ ਸੋਸ਼ਲ ਡੈਮੋਕਰੇਟਸ ਵਾਲੇ ਮੱਧ-ਖੱਬੇ ਪੱਖੀ ਬਲਾਕ ਕੋਲ 173 ਸੀਟਾਂ ਹਨ। ਬੁੱਧਵਾਰ ਨੂੰ 99.9 ਫ਼ੀਸਦੀ ਵੋਟਾਂ ਦੀ ਗਿਣਤੀ ਹੋਣ ਜਾਣ ਤੋਂ ਬਾਅਦ ਐਂਡਰਸਨ ਨੇ ਹਾਰ ਮੰਨ ਲਈ।