ਅਫਗਾਨਿਸਤਾਨ ਤੋਂ ਲੋਕਾਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਪੂਰੀ : ਸਵੀਡਨ
Friday, Aug 27, 2021 - 07:16 PM (IST)
ਸਟਾਕਹੋਮ-ਸਵੀਡਨ ਦਾ ਕਹਿਣਾ ਹੈ ਕਿ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢਣ ਦੀ ਉਸ ਦੀ ਮੁਹਿੰਮ ਪੂਰੀ ਹੋ ਚੁੱਕੀ ਹੈ ਪਰ ਸਾਰੇ ਲੋਕ ਨਹੀਂ ਨਿਕਲ ਪਾਏ ਹਨ। ਵਿਦੇਸ਼ ਮੰਤਰੀ ਐੱਨ. ਲਿੰਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਨਾਗਰਿਕ ਸਮਾਜ ਸਮੂਹਾਂ ਅਤੇ ਹਥਿਆਰਬੰਦ ਬਲਾਂ ਦੇ ਸਾਬਕਾ ਸਥਾਨਕ ਕਰਮਚਾਰੀਆਂ ਨਾਲ ਹੀ ਹੋਰ ਜ਼ਿਆਦਾ ਗਿਣਤੀ 'ਚ ਸਵੀਡਨ ਦੇ ਨਾਗਰਿਕਾਂ ਨੂੰ ਕੱਢਣ ਦੇ ਅਭਿਲਾਸ਼ੀ ਟੀਚੇ ਨੂੰ ਹਾਸਲ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਅਜਿਹਾ ਇਸ ਲਈ ਹੋਇਆ ਕਿਉਂਕਿ ਤਾਲਿਬਾਨ ਨੇ ਅਜਿਹੇ ਅਫਗਾਨਾਂ ਨੂੰ ਰੋਕ ਦਿੱਤਾ ਹੈ ਜਿਨ੍ਹਾਂ ਨੂੰ ਅਸੀਂ ਹਵਾਈ ਅੱਡੇ ਤੱਕ ਪਹੁੰਚਾਉਣ 'ਚ ਕਾਮਯਾਬ ਰਹੇ ਸੀ।
ਇਹ ਵੀ ਪੜ੍ਹੋ : ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲੇ ਦੀ ਕੀਤੀ ਨਿੰਦਾ
ਲਿੰਡੇ ਨੇ ਉਮੀਦ ਜਤਾਈ ਕਿ 'ਬਾਅਦ ਦੇ ਪੜਾਅ' 'ਚ ਸਵੀਡਨ ਹਥਿਆਰਬੰਦ ਬਲਾਂ ਦੇ ਕਈ ਸਾਬਕਾ ਸਥਾਨਕ ਕਰਮਚਾਰੀਆਂ ਅਤੇ ਅਜੇ ਵੀ ਅਫਗਾਨਿਸਤਾਨ 'ਚ ਫਸੇ ਸਵੀਡਨ ਦੇ ਨਾਗਰਿਕਾਂ ਦੀ ਮਦਦ ਕਰਨ 'ਚ ਸਮਰੱਥ ਹੋਵੇਗਾ। ਲਿੰਡੇ ਨੇ ਕਿਹਾ ਕਿ ਅਸੀਂ 500 ਤੋਂ ਜ਼ਿਆਦਾ ਸਵੀਡਿਸ਼ ਲੋਕਾਂ ਨੂੰ ਕੱਢਣ 'ਚ ਕਾਮਯਾਬ ਰਹੇ। ਹਾਲਾਂਕਿ ਸਥਾਨਕ ਕਰਮਚਾਰੀਆਂ, ਕੁਝ ਮਹਿਲਾਵਾਂ ਕਰਮਚਾਰੀਆਂ ਅਤੇ ਪੱਤਰਕਾਰਾਂ ਸਮੇਤ ਹੋਰ ਕਰੀਬ 1100 ਲੋਕਾਂ ਨੂੰ ਸਵੀਡਨ ਨੇ ਬਾਹਰ ਕੱਢਿਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।