ਮੈਕਡੋਨਾਲਡ ਨੇ ਮਧੂਮੱਖੀਆਂ ਲਈ ਖੋਲ੍ਹਿਆ ਰੈਸਟੋਰੈਂਟ, ਤਸਵੀਰਾਂ

05/27/2019 12:33:24 PM

ਸਟਾਕਹੋਲਮ (ਬਿਊਰੋ)— ਆਮਤੌਰ 'ਤੇ ਰੈਸਟੋਰੈਂਟ ਇਨਸਾਨਾਂ ਲਈ ਹੁੰਦੇ ਹਨ। ਪਰ ਕੀ ਤੁਸੀਂ ਕਦੇ ਮਧੂਮੱਖੀਆਂ ਲਈ ਕੋਈ ਰੈਸਟੋਰੈਂਟ ਖੁੱਲ੍ਹਣ ਬਾਰੇ ਸੁਣਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਵੀਡਨ ਵਿਚ ਮੈਕਡੋਨਾਲਡ ਨੇ ਖਾਸ ਤੌਰ 'ਤੇ ਮਧੂਮੱਖੀਆਂ ਲਈ ਇਕ ਰੈਸਟੋਰੈਂਟ ਖੋਲ੍ਹਿਆ ਹੈ। ਇਹ ਮੈਕਡੋਨਾਲਡ ਦਾ ਸਭ ਤੋਂ ਛੋਟਾ ਆਊਟਲੈਟ ਹੈ ਜਿਸ ਨੂੰ ਮੈਕਹਾਈਵ (McHive) ਕਿਹਾ ਜਾਂਦਾ ਹੈ। ਇਸ ਆਊਟਲੈਟ ਨੂੰ ਬਣਾ ਕੇ ਰੁੱਖ-ਬੂਟਿਆਂ ਨਾਲ ਘਿਰੇ ਮੈਦਾਨ ਵਿਚ ਰੱਖਿਆ ਗਿਆ ਹੈ।

PunjabKesari

ਮੈਕਡੋਨਾਲਡ ਦੇ ਇਸ ਰੈਸਟੋਰੈਂਟ ਨੂੰ ਇਕ ਪ੍ਰੌਫੈਸ਼ਨਲ ਡਿਜ਼ਾਈਨਰ ਨੇ ਡਿਜ਼ਾਈਨ ਕੀਤਾ ਹੈ। ਇਸ ਨੂੰ ਮਧੂਮੱਖੀਆਂ ਦੀ ਸਹੂਲਤ ਮੁਤਾਬਕ ਤਿਆਰ ਕੀਤਾ ਗਿਆ ਹੈ। ਸਵੀਡਨ ਵਿਚ ਮੈਕਡੋਨਾਲਡ ਦੇ ਮਾਰਕੀਟਿੰਗ ਡਾਇਰੈਕਟਰ ਕ੍ਰਿਸਟ੍ਰੋਫਰ ਰੌਨਬਲਾਡ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਅਨੋਖੀ ਰਚਨਾ ਹੈ।

PunjabKesari

ਕ੍ਰਿਸਟੋਫਰ ਰੌਨਬਲਾਡ ਦੱਸਦੇ ਹਨ ਕਿ ਇਸ ਰੈਸਟੋਰੈਂਟ ਦੇ ਬਣ ਜਾਣ ਨਾਲ ਸਵੀਡਨ ਵਿਚ ਮਧੂਮੱਖੀਆਂ ਨੂੰ ਆਪਣਾ ਘਰ ਬਣਾਉਣ ਵਿਚ ਪਰੇਸ਼ਾਨੀ ਨਹੀਂ ਹੋਵੇਗੀ। ਇੱਥੇ ਦੱਸ ਦਈਏ ਕਿ ਸਵੀਡਨ ਵਿਚ ਮਧੂਮੱਖੀਆਂ ਨੂੰ ਇਨਸਾਨੀ ਖਤਰਿਆਂ ਤੋਂ ਬਚਾਉਣ ਲਈ ਇਸ ਤਰ੍ਹਾਂ ਦੀ ਪਹਿਲ ਕੀਤੀ ਗਈ ਹੈ।

PunjabKesari

ਅਸਲ ਵਿਚ ਯੂਰਪੀ ਯੂਨੀਅਨ ਨੇ ਹਾਲ ਹੀ ਵਿਚ ਨਿਓਨੀਕੋਟੀਨਾਇਡਸ ਨਾਮ ਦੇ ਕੀਟਨਾਸ਼ਕ 'ਤੇ ਪਾਬੰਦੀ ਲਗਾਈ ਹੈ। ਇਹ ਕੀਟਨਾਸ਼ਕ ਫਸਲਾਂ ਨੂੰ ਬਚਾਉਣ ਵਿਚ ਤਾਂ ਉਪਯੋਗੀ ਹੈ ਪਰ ਮਧੂਮੱਖੀਆਂ ਲਈ ਖਤਰਨਾਕ ਹੈ। ਉਹ ਜਿਵੇਂ ਹੀ ਰੁੱਖ-ਬੂਟਿਆਂ ਅਤੇ ਫਸਲਾਂ 'ਤੇ ਬੈਠਦੀਆਂ ਹਨ, ਕੀਟਨਾਸ਼ਕ ਦੇ ਪ੍ਰਭਾਵ ਨਾਲ ਮਰ ਜਾਂਦੀਆਂ ਹਨ। ਮਧੂਮੱਖੀਆਂ ਨੂੰ ਬਚਾਉਣ ਲਈ ਇਸ ਰੈਸਟੋਰੈਂਟ ਨੂੰ ਖੋਲ੍ਹਿਆ ਗਿਆ ਹੈ।


Vandana

Content Editor

Related News