''ਬਹਾਦਰੀ ਪੁਰਸਕਾਰ'' ਨਾਲ ਸਨਮਾਨਿਤ ਇਸ ਅਧਿਕਾਰੀ ਨੂੰ ਪੁਲਸ ਨੇ ਕੀਤਾ ਮੁਅੱਤਲ

01/16/2018 10:13:22 PM

ਲੰਡਨ — ਬ੍ਰਿਟੇਨ 'ਚ ਮੈਟਰੋਪੋਲਿਟਨ ਪੁਲਸ ਨੇ ਆਪਣੇ ਇਕ ਪੁਲਸ ਮੁਲਾਜ਼ਮ ਨੂੰ ਉਸ ਵੇਲੇ ਮੁਅੱਤਲ ਕਰ ਦਿੱਤਾ ਗਿਆ ਜਦੋਂ ਉਸ ਨੇ ਆਪਣੇ ਇਕ ਸਾਥੀ ਅਧਿਕਾਰੀ ਨਾਲ ਗੱਲਬਾਤ ਦੌਰਾਨ ਬਲਾਤਕਾਰ ਪੀੜਤਾਂ ਦਾ ਮਜ਼ਾਕ ਉਡਾਇਆ। ਪੁਲਸ ਮੁਲਾਜ਼ਮ ਦੀ ਪਛਾਣ ਐਡਵਰਡ ਬੈਂਗਰੀ (36) ਵੱਜੋਂ ਕੀਤੀ ਗਈ ਹੈ। ਜਿਸ ਨੂੰ 2016 'ਚ ਇਕ ਨੌਜਵਾਨ ਦੀ ਜਾਨ ਬਚਾਉਣ ਲਈ ਪੁਲਸ ਵੱਲੋਂ 'ਬਹਾਦਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ। 
ਇਹ ਮਾਮਲਾ 2011 ਦਾ ਹੈ ਜਦੋਂ ਉਸ ਪੀੜਤਾ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ। ਪਰ ਹੁਣ ਇਸ ਮਾਮਲੇ ਨੇ ਇਕ ਨਵਾਂ ਹੀ ਮੋੜ ਲੈ ਲਿਆ ਹੈ, ਜਦੋਂ 2 ਪੁਲਸ ਅਧਿਕਾਰੀਆਂ ਵੱਲੋਂ ਉਸ ਬਲਾਤਕਾਰ ਪੀੜਤਾ ਦੀ ਬਣੀ ਇਕ ਵੀਡੀਓ ਦੇਖ ਗੱਲਬਾਤ ਦੌਰਾਨ ਉਸ ਪੀੜਤਾ ਦੀ ਮਜ਼ਾਕ ਉਡਾਇਆ। ਜਾਂਚ ਅਧਿਕਾਰੀਆਂ ਵੱਲੋਂ ਜਾਂਚ ਕੀਤੇ ਜਾਣ 'ਤੇ ਉਸ ਪੁਲਸ ਮੁਲਾਜ਼ਮ (ਐਡਵਰਡ) ਦੇ ਫੋਨ 'ਚ ਆਪਣੇ ਸਾਥੀ ਅਧਿਕਾਰੀ ਨਾਲ ਕੀਤੀ ਚੈੱਟ ਦੇਖੀ ਤਾਂ ਮੈਟਰੋਪੋਲਿਟਨ ਪੁਲਸ ਵੱਲੋਂ ਉਸ ਪੁਲਸ ਮੁਲਾਜ਼ਮ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ 'ਚੋਂ ਇਕ ਪੁਲਸ ਅਧਿਕਾਰੀ (ਐਡਵਰਡ) ਨੂੰ ਪੁਲਸ ਨੇ ਮੁਅੱਤਲ ਕਰ ਦਿੱਤਾ ਗਿਆ। 

PunjabKesari


ਜ਼ਿਕਰਯੋਗ ਉਹ ਪੀੜਤਾ ਵੈਸਟ ਲੰਡਨ 'ਚ ਕੰਮ ਕਰਦੀ ਸੀ ਅਤੇ 8 ਅਗਸਤ,  2011 ਨੂੰ ਜਦੋਂ ਉਹ ਕੰਮ ਤੋਂ ਵਾਪਸ ਆ ਰਹੀ ਸੀ ਤਾਂ ਉਸ ਵੇਲੇ ਅਣ-ਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਅਗਵਾਹ ਕਰ ਉਸ ਦਾ ਬਲਾਤਕਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਪਰ ਹੁਣ ਉਥੇ ਹੀ ਪੁਲਸ ਅਧਿਕਾਰੀਆਂ ਵੱਲੋਂ ਉਸ ਬਲਾਤਕਾਰ ਪੀੜਤਾ ਦਾ ਮਜ਼ਾਕ ਉਡਾਉਣ ਕਾਰਨ ਇਸ ਮਾਮਲੇ ਨੇ ਇਕ ਨਵਾਂ ਹੀ ਮੋੜ ਲੈ ਲਿਆ ਹੈ। ਉਥੇ ਮੈਟਰੋਪੋਲਿਟਨ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜੇਕਰ ਸਾਨੂੰ ਉਸ ਦੂਜੇ ਪੁਲਸ ਅਧਿਕਾਰੀ ਖਿਲਾਫ ਕੋਈ ਸਬੂਤ ਮਿਲਦੇ ਹਨ ਤਾਂ ਉਹ ਦੂਜੇ ਪੁਲਸ ਮੁਲਾਜ਼ਮ  ਖਿਲਾਫ ਸਖਤ ਕਾਰਵਾਈ ਕਰੇਗੀ।


Related News