ਦੁਨੀਆ ਦੇ ਇਸ ਖੂਬਸੂਰਤ ਦੇਸ਼ ’ਚ ਨਹੀਂ ਹੈ ਇਕ ਵੀ ਕੈਦੀ, ਖਾਲੀ ਪਈਆਂ ਹਨ ਜੇਲ੍ਹਾਂ
Wednesday, May 26, 2021 - 06:40 PM (IST)
ਇੰਟਰਨੈਸ਼ਨਲ ਡੈਸਕ : ਜਿਥੇ ਇਕ ਪਾਸੇ ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ ਹੋਵੇਗਾ, ਜਿਥੇ ਕਿ ਅਪਰਾਧ ਨਾ ਹੁੰਦਾ ਹੋਵੇ ਤੇ ਉਸ ਦੀ ਸਜ਼ਾ ਵਜੋਂ ਕੈਦ ਨਾਲ ਭੁਗਤਣੀ ਪੈਂਦੀ ਹੋਵੇ। ਇਨ੍ਹਾਂ ਗੱਲਾਂ ਨੂੰ ਧੁਰੋਂ ਨਕਾਰਦਿਆਂ ਦੁਨੀਆ ’ਚ ਇਕ ਅਜਿਹਾ ਵੀ ਦੇਸ਼ ਹੈ, ਜਿਥੋਂ ਦੀਆਂ ਜੇਲ੍ਹਾਂ ਕੈਦੀਆਂ ਤੋਂ ਬਿਨਾਂ ਖਾਲੀ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ’ਚ ਸ਼ਾਮਲ ਨੀਦਰਲੈਂਡਸ ਦੀ ।
ਇਸ ਦੇਸ਼ ਦੀ ਸੈਰ ਕਰਨ ਦਾ ਸੁਫ਼ਨਾ ਹਰ ਕੋਈ ਜ਼ਿੰਦਗੀ ’ਚ ਕਦੀ ਨਾ ਕਦੀ ਦੇਖਦਾ ਹੈ ਪਰ ਅੱਜਕੱਲ੍ਹ ਇਹ ਦੇਸ਼ ਆਪਣੀ ਖੂਬਸੂਰਤੀ ਦੇ ਨਾਲ-ਨਾਲ ਹੋਰ ਕਾਰਨਾਂ ਕਰਕੇ ਵੀ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 2013 ਤੋਂ ਹੀ ਨੀਦਰਲੈਂਡਸ ’ਚ ਜੇਲ੍ਹਾਂ ਬੰਦ ਕਰਨ ਦਾ ਸਿਲਸਿਲਾ ਜਾਰੀ ਹੈ। ਸਾਲ 2019 ’ਚ ਵੀ ਇਥੇ ਕੁਝ ਜੇਲਾਂ ਨੂੰ ਬੰਦ ਕੀਤਾ ਗਿਆ ਸੀ। ਕੁਝ ਜੇਲ੍ਹਾਂ ਨੂੰ ਸ਼ਰਨਾਰਥੀਆਂ ਲਈ ਸਥਾਈ ਰਿਹਾਇਸ਼ ’ਚ ਬਦਲ ਦਿੱਤਾ ਗਿਆ ਹੈ। ਪੂਰੇ ਯੂਰਪ ’ਚ ਕੈਦੀਆਂ ਨਾਲ ਵਤੀਰੇ ’ਤੇ ਬਣੇ ਡੱਚ ਸਿਸਟਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਮਾਹਿਰਾਂ ਦੀ ਮੰਨੀਏ ਤਾਂ ਇਹ ਦੂਸਰੇ ਦੇਸ਼ਾਂ ਲਈ ਵੱਡੀ ਉਦਾਹਰਣ ਹੈ। ਇਥੇ ਨਾ ਸਿਰਫ ਅਪਰਾਧਾਂ ਦੀ ਦਰ ਬਲਕਿ ਅਪਰਾਧੀਆਂ ਨਾਲ ਵਤੀਰੇ ਦੇ ਤਰੀਕੇ ਨੇ ਵੀ ਹਾਲਤ ਨੂੰ ਬਦਲਣ ’ਚ ਵੱਡਾ ਯੋਗਦਾਨ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲਗਵਾਉਣ ਵਾਲੇ ਪਹਿਲੇ ਮਰਦ ਸ਼ੇਕਸਪੀਆਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਕੈਦੀਆਂ ਦੀ ਮਾਨਸਿਕ ਸਿਹਤ ’ਤੇ ਦਿੱਤਾ ਧਿਆਨ
ਸਾਰੇ ਜਾਣਨਾ ਚਾਹੁੰਦੇ ਹਨ ਕਿ ਨੀਦਰਲੈਂਡਸ ’ਚ ਆਖਿਰ ਅਜਿਹਾ ਕੀ ਹੋਇਆ ਕਿ ਸਾਰੀਆਂ ਜੇਲ੍ਹਾਂ ਬਿਲਕੁਲ ਖਾਲੀ ਹੋ ਗਈਆਂ । ਦਰਅਸਲ, ਡੱਚ ਜਸਟਿਸ ਸਿਸਟਮ ’ਚ ਮਾਨਸਿਕ ਬੀਮਾਰੀ ਤੋਂ ਪੀੜਤ ਕੈਦੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਇਸ ਸਿਸਟਮ ਨੂੰ ਸਜ਼ਾ ਦੀ ਥਾਂ ਸਮਝ ਤੇ ਰੋਕਥਾਮ ’ਤੇ ਆਧਾਰਿਤ ਕਰ ਕੇ ਬਣਾਇਆ ਗਿਆ ਹੈ।ਦੇਸ਼ ’ਚ ਜੋ ਵੀ ਸ਼ਖਸ ਅਪਰਾਧ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ ਜਾਂ ਮਨੋਵਿਗਿਆਨਕ ਵੱਲੋਂ ਚਲਾਇਆ ਜਾ ਰਿਹਾ ਮੁੜ ਸਥਾਪਨ ਪ੍ਰੋਗਰਾਮ ਅਟੈਂਡ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : PM ਬੋਰਿਸ ਜਾਨਸਨ ’ਤੇ ਸਾਬਕਾ ਸਲਾਹਕਾਰ ਨੇ ਲਾਇਆ ਵੱਡਾ ਦੋਸ਼
ਇਸ ਦੇਸ਼ ਤੋਂ ਮੰਗਵਾਏ ਕੈਦੀ
ਜ਼ਿਕਰਯੋਗ ਹੈ ਕਿ ਨੀਦਰਲੈਂਡ ’ਚ ਗੁਆਂਢੀ ਦੇਸ਼ ਨਾਰਵੇ ਤੋਂ ਕੈਦੀ ਭੇਜੇ ਜਾ ਰਹੇ ਹਨ ਤਾਂ ਕਿ ਜੇਲ੍ਹ ਵਿਵਸਥਾ ਚਲਦੀ ਰਹੇ। ਨਾਰਵੇ ’ਚ ਅਪਰਾਧ ਦਰ ਕਾਫੀ ਜ਼ਿਆਦਾ ਹੈ। । ਸਾਲ 2015 ਤੋਂ ਇਹ ਸਿਸਟਮ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਨਾਰਵੇ ਕੋਲ ਕੈਦੀਆਂ ਨੂੰ ਰੱਖਣ ਦੀ ਜਗ੍ਹਾ ਘੱਟ ਪੈ ਗਈ ਹੈ।