ਡਾਕਟਰਾਂ ਦਾ ਕਮਾਲ, ਮਨੁੱਖੀ ਸਰੀਰ ’ਚ ਸੂਰ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ

Wednesday, Oct 20, 2021 - 01:41 PM (IST)

ਡਾਕਟਰਾਂ ਦਾ ਕਮਾਲ, ਮਨੁੱਖੀ ਸਰੀਰ ’ਚ ਸੂਰ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ

ਨਿਊਯਾਰਕ: ਡਾਕਟਰਾਂ ਨੂੰ ਮਨੁੱਖੀ ਸਰੀਰ ਵਿਚ ਸੂਰ ਦੀ ਕਿਡਨੀ ਟਰਾਂਸਪਲਾਂਟ ਕਰਨ ਵਿਚ ਵੱਡੀ ਸਫ਼ਲਤਾ ਮਿਲੀ ਹੈ। ਕਈ ਪ੍ਰੀਖਣਾਂ ਦੇ ਬਾਅਦ ਹੁਣ ਡਾਕਟਰਾਂ ਨੇ ਦੱਸਿਆ ਕਿ ਮਨੁੱਖੀ ਸਰੀਰ ਵਿਚ ਸੂਰ ਦੀ ਕਿਡਨੀ ਸੁਚਾਰੂ ਰੂਪ ਨਾਲ ਕੰਮ ਕਰ ਰਹੀ ਹੈ ਅਤੇ ਟਰਾਂਸਪਲਾਂਟ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ ਹੈ। ਇਹ ਵੱਡੀ ਸਫ਼ਲਤਾ ਅਮਰੀਕੀ ਡਾਕਟਰਾਂ ਨੂੰ ਮਿਲੀ ਹੈ, ਜਿਸ ਨਾਲ ਹੁਣ ਮਨੁੱਖੀ ਸਰੀਰ ਵਿਚ ਟਰਾਂਸਪਲਾਂਟ ਕਰਨ ਲਈ ਮਨੁੱਖੀ ਅੰਗਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਜਿਹਾ ਪਹਿਲੀ ਵਾਰ ਸੰਭਵ ਹੋਇਆ ਹੈ ਜਦੋਂ ਮਨੁੱਖੀ ਸਰੀਰ ਵਿਚ ਕਿਸੇ ਦੂਜੇ ਪ੍ਰਾਣੀ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਪ੍ਰਯੋਗ ਕੀਤੇ ਗਏ ਹਨ ਪਰ ਸਰੀਰ ਦਾ ਪ੍ਰਤੀਰੱਖਿਆ ਤੰਤਰ ਬਾਹਰੀ ਅੰਗਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਅਤੇ ਟਰਾਂਸਪਲਾਂਟ ਸਫ਼ਲ ਨਹੀਂ ਹੋ ਪਾਉਂਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿਚ ਸਫ਼ਲਤਾਪੂਰਵ ਟਰਾਂਸਪਲਾਂਟ ਕੀਤਾ ਗਿਆ ਹੈ ਅਤੇ ਸਰੀਰ ਨੇ ਵੀ ਇਸ ਨੂੰ ਸਫ਼ਲਤਾਪੂਰਵਕ ਗ੍ਰਹਿਣ ਕਰ ਲਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ’ਚ ਸਿੱਖ ਨੌਜਵਾਨਾਂ ਨੇ ਪੇਸ਼ ਕੀਤੀ ਮਿਸਾਲ, ਪੱਗ ਦੀ ਮਦਦ ਨਾਲ ਬਚਾਈ ਵਿਅਕਤੀ ਦੀ ਜਾਨ (ਵੇਖੋ ਵੀਡੀਓ)

ਇਸ ਪੂਰੀ ਪ੍ਰੀਖਣ ਪ੍ਰਕਿਰਿਆ ਵਿਚ ਨਿਊ ਯਾਰਕ ਸਿਟੀ ਵਿਚ ਐਨ.ਵਾਈ.ਯੂ. ਲੈਂਗਨ ਹੈਲਥ ਵਿਚ ਇਕ ਸੂਰ ’ਤੇ ਪ੍ਰੀਖਣ ਕੀਤਾ ਗਿਆ ਅਤੇ ਉਸ ਦੇ ਜੀਨ ਨੂੰ ਸਭ ਤੋਂ ਪਹਿਲਾਂ ਬਦਲਿਆ ਗਿਆ ਤਾਂ ਕਿ ਮਨੁੱਖੀ ਸਰੀਰ ਸੂਰ ਦੇ ਅੰਗ ਨੂੰ ਖਾਰਿਜ਼ ਨਾ ਕਰੇ। ਇਸ ਤੋਂ ਬਾਅਦ ਸੂਰ ਦੀ ਕਿਡਨੀ ਨੂੰ ਇਕ ਬ੍ਰੇਨ ਡੈਡ ਮਰੀਜ਼ ਵਿਚ ਟਰਾਂਸਪਲਾਂਟ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਬ੍ਰੇਨ ਡੈਡ ਮਰੀਜ਼ ਦੀ ਕਿਡਨੀ ਨੇ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਪਰਿਵਾਰ ਦੇ ਮੈਂਬਰਾਂ ਨੇ ਵੀ ਲਾਈਫ ਸਪੋਰਟ ਸਿਸਟ ਨੂੰ ਹਟਾਉਣ ਤੋਂ ਪਹਿਲਾਂ ਪ੍ਰੀਖਣ ਦੀ ਇਜਾਜ਼ਤ ਦੇ ਦਿੱਤੀ ਸੀ।

ਇਹ ਵੀ ਪੜ੍ਹੋ : ਕਾਂਗੋ ’ਚ ਹੁਣ ਇਬੋਲਾ ਬੁਖ਼ਾਰ ਨੇ ਦਿੱਤੀ ਦਸਤਕ, 3 ਲੋਕਾਂ ਦੀ ਮੌਤ

ਡਾਕਟਰਾਂ ਨੇ ਦੱਸਿਆ ਕਿ 3 ਦਿਨ ਤੱਕ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਦੀਆਂ ਖ਼ੂਨ ਦੀਆਂ ਨਾੜੀਆਂ ਨਾਲ ਜੋੜ ਕੇ ਰੱਖਿਆ ਗਿਆ ਸੀ ਅਤੇ ਜਦੋਂ ਸਫ਼ਲ ਨਤੀਜੇ ਦਿਖੇ ਤਾਂ ਕਿਡਨੀ ਨੂੰ ਟਰਾਂਸਪਲਾਂਟ ਕਰ ਦਿੱਤਾ ਗਿਆ। ਅਮਰੀਕਾ ਵਿਚ ਯੂਨਾਈਟਡ ਨੈਟਵਰਕ ਫਾਰ ਆਰਗਨ ਸ਼ੇਅਰਿੰਗ ਮੁਤਾਬਕ ਫਿਲਹਾਲ ਦੁਨੀਆ ਭਰ ਵਿਚ 10,7000 ਲੋਕ ਆਰਗਨ ਟਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਵਿਚ ਵੀ ਕਰੀਬ 90 ਹਜ਼ਾਰ ਅਜਿਹੇ ਲੋਕ ਹਨ, ਜੋ ਸਿਰਫ਼ ਕਿਡਨੀ ਟਰਾਂਸਪਲਾਂਟ ਕਰਾਉਣਾ ਚਾਹੁੰਦੇ ਹਨ। ਇਕ ਕਿਡਨੀ ਟਰਾਂਸਪਲਾਂਟ ਕਰਾਉਣ ਲਈ ਔਸਤਨ ਕਰੀਬ 3 ਤੋਂ 5 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News