ਭਾਈ-ਭਤੀਜਾਵਾਦ ਦੇ ਦੋਸ਼ਾਂ 'ਚ ਘਿਰੇ ਆਬੇ, ਲੋਕਾਂ ਦਾ ਘਟਿਆ ਸਮਰਥਨ

03/13/2018 3:23:51 PM

ਟੋਕੀਓ— ਭਾਈ-ਭਤੀਜਾਵਾਦ ਅਤੇ ਉਸ ਨੂੰ ਬਚਾਉਣ ਦੇ ਸਕੈਂਡਲ ਨੂੰ ਲੈ ਕੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਦਬਾਅ ਅੱਜ ਹੋਰ ਵਧ ਗਿਆ। ਇਕ ਨਵੇਂ ਸਰਵੇਖਣ 'ਚ ਇਹ ਸਾਹਮਣੇ ਆਇਆ ਹੈ ਕਿ ਅਕਤੂਬਰ 'ਚ ਉਨ੍ਹਾਂ ਦੇ ਦੋਬਾਰਾ ਚੁਣੇ ਜਾਣ ਮਗਰੋਂ ਉਨ੍ਹਾਂ ਪ੍ਰਤੀ ਸਮਰਥਨ ਆਪਣੇ ਸਭ ਤੋਂ ਹੇਠਲੇ ਪੱਧਰ ਤਕ ਪੁੱਜ ਗਿਆ ਹੈ। ਹਾਲ ਹੀ 'ਚ ਖੁਲਾਸਾ ਹੋਇਆ ਹੈ ਕਿ ਵਿਵਾਦਿਤ ਭੂਮੀ ਵਿਕਰੀ ਨਾਲ ਸੰਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਸੰਸਦਾਂ ਦੇ ਕੋਲ ਭੇਜਣ ਤੋਂ ਪਹਿਲਾਂ ਉਨ੍ਹਾਂ 'ਚ ਛੇੜਛਾੜ ਕੀਤੀ ਗਈ ਸੀ, ਉਦੋਂ ਤੋਂ ਆਬੇ ਅਤੇ ਵਿੱਤ ਮੰਤਰੀ ਤਾਰੋ ਅਸੋ ਨਿਸ਼ਾਨੇ 'ਤੇ ਹਨ। 
ਵਿਰੋਧੀ ਦਲ ਨੇ ਸੋਮਵਾਰ ਨੂੰ ਅਸੋ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੇ ਮੰਤਰਾਲੇ ਤੋਂ ਭੇਜੇ ਗਏ ਦਸਤਾਵੇਜ਼ਾਂ ਦੇ 14 ਸੈੱਟਾਂ 'ਚ ਬਦਲਾਅ ਕੀਤਾ ਗਿਆ ਸੀ। ਇਹ ਵਿਵਾਦ 2016 'ਚ ਸਰਕਾਰੀ ਭੂਮੀ ਨੂੰ ਸਕੂਲਾਂ ਦੇ ਉਸ ਰਾਸ਼ਟਰਵਾਦੀ ਸੰਚਾਲਕ ਨੂੰ ਵੇਚਣ ਨਾਲ ਸੰਬੰਧਤ ਹਨ ਜੋ ਆਬੇ ਅਤੇ ਉਨ੍ਹਾਂ ਦੀ ਪਤਨੀ ਅਕੀ ਸੇਅਪਨੇ ਨਾਲ ਸੰਬੰਧਤ ਹਨ। ਇਹ ਵਿਕਰੀ ਬਾਜ਼ਾਰ ਮੁੱਲ ਨਾਲੋਂ ਬਹੁਤ ਘੱਟ ਕੀਮਤ 'ਤੇ ਕੀਤੀ ਗਈ। ਇਸ 'ਚ ਇਹ ਦੋਸ਼ ਵੀ ਲੱਗੇ ਕਿ ਇਸ ਸਮਝੌਤੇ ਨੂੰ ਅੰਜਾਮ ਤਕ ਪਹੁੰਚਾਉਣ ਦੇ ਪਿੱਛੇ ਉੱਚ ਪੱਧਰੀ ਸੰਪਰਕ ਕਰ ਰਹੇ ਹਨ। ਇਨ੍ਹਾਂ ਸੰਕੇਤਾਂ ਦੌਰਾਨ ਆਬੇ ਅਤੇ ਅਸੋ ਨੇ ਇਸ ਮਾਮਲੇ 'ਚ ਮੁਆਫੀ ਮੰਗੀ ਹੈ ਕਿ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਘੱਟ ਰਹੀ ਹੈ। 6 ਮਹੀਨਿਆਂ ਬਾਅਦ ਹੀ ਆਬੇ ਸੱਤਾਧਾਰੀ ਐੱਲ.ਡੀ.ਪੀ. ਪਾਰਟੀ ਦੇ ਅਹੁਦੇ ਦੀਆਂ ਚੋਣਾਂ ਲੜਨ ਵਾਲੇ ਹਨ। ਸਰਕਾਰੀ ਟੀ.ਵੀ. ਨੇ ਮੰਗਲਵਾਰ ਨੂੰ ਇਕ ਸਰਵੇਖਣ ਜਾਰੀ ਕੀਤਾ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਆਬੇ ਸਰਕਾਰ ਦੇ ਪ੍ਰਤੀ ਸਮਰਥਨ ਅਕਤੂਬਰ 'ਚ ਉਨ੍ਹਾਂ ਦੇ ਦੋਬਾਰਾ ਚੁਣੇ ਜਾਣ ਦੇ ਬਾਅਦ ਤੋਂ ਸਭ ਤੋਂ ਹੇਠਲੇ ਪੱਧਰ 'ਤੇ ਪੁੱਜ ਗਿਆ। ਪਿਛਲੇ ਮਹੀਨੇ ਦੇ ਮੁਕਾਬਲੇ ਉਨ੍ਹਾਂ ਪ੍ਰਤੀ ਸਮਰਥਨ ਦੋ ਫੀਸਦੀ ਡਿੱਗ ਕੇ 44 ਫੀਸਦੀ 'ਤੇ ਪੁੱਜ ਗਿਆ। ਇਕ ਹੋਰ ਸਰਵੇਖਣ 'ਚ ਕਿਹਾ ਗਿਆ ਹੈ ਕਿ ਸਮਰਥਨ ਛੇ ਫੀਸਦੀ ਘਟਿਆ ਹੈ।

 


Related News