ਕੁਈਨਜ਼ਲੈਂਡ ''ਚ ਮੌਸਮ ਨੇ ਬਦਲਿਆ ਮਿਜਾਜ਼, ਭਿਆਨਕ ਤੂਫਾਨ ਨੇ ਲੋਕਾਂ ਲਈ ਖੜ੍ਹੀ ਕੀਤੀ ਪਰੇਸ਼ਾਨੀ

03/14/2017 5:27:24 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ''ਚ ਮੌਸਮ ਨੇ ਆਪਣਾ ਮਿਜਾਜ਼ ਬਦਲਿਆ। ਮੰਗਲਵਾਰ ਨੂੰ ਦੱਖਣੀ-ਪੂਰਬੀ ਕੁਈਨਜ਼ਲੈਂਡ ''ਚ ਭਿਆਨਕ ਤੂਫਾਨ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੂਫਾਨ ਕਾਰਨ ਲੱਕੜ ਦੇ ਬਣੇ ਘਰਾਂ ਨੂੰ ਵਧ ਨੁਕਸਾਨ ਪੁੱਜਾ। ਲੋਕਾਂ ਦੇ ਘਰਾਂ ਦੀਆਂ ਛੱਤਾਂ ਪਾੜ ਗਈਆਂ। ਤੂਫਾਨ ਕਾਰਨ ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜ਼ਬੂਰ ਹੋਏ। 
ਇਹ ਤੂਫਾਨ ਮੰਗਲਵਾਰ ਦੀ ਸਵੇਰ ਨੂੰ ਆਇਆ। ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਅਤੇ ਗੜੇ ਵੀ ਪਏ, ਜਿਸ ਕਰਾਨ ਬਿਜਲੀ ਦੇ ਖੰਭੇ ਪ੍ਰਭਾਵਿਤ ਹੋਏ ਅਤੇ 16,000 ਘਰਾਂ ਦੀ ਬਿਜਲੀ ਗੁੱਲ ਹੋ ਗਈ। ਤੂਫਾਨ ਕਾਰਨ ਦਰੱਖਤ ਉਖੜ ਗਏ। ਕੁਈਨਜ਼ਲੈਂਡ ਦੇ ਛੋਟੇ ਜਿਹੇ ਸ਼ਹਿਰ ਗੁਮਬੁਗਈ ਤਕਰੀਬਨ ਇਕ ਘੰਟਾ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ। ਉੱਥੇ ਹੀ ਉੱਤਰੀ ਬ੍ਰਿਸਬੇਨ ''ਚ ਵੀ ਭਾਰੀ ਮੀਂਹ ਪਿਆ। ਇੱਥੇ 30 ਮਿੰਟ ਮੀਂਹ ਪਿਆ ਅਤੇ 57 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਬਿਊਰੋ ਨੇ ਦੱਸਿਆ ਕਿ ਖੇਤਰ ''ਚ 2 ਸੈਂਟੀਮੀਟਰ ਆਕਾਰ ਦੇ ਗੜੇ ਵੀ ਪਏ। ਦਰੱਖਤ ਉਖੜ ਕੇ ਬਿਜਲੀ ਦੇ ਖੰਭਿਆਂ ''ਤੇ ਡਿੱਗ ਪਏ, ਜਿਸ ਕਾਰਨ ਬਿਨਾਂ ਬਿਜਲੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Tanu

News Editor

Related News