ਧਰਤੀ ''ਤੇ ਕਦੋਂ ਵਾਪਸ ਆਏਗੀ ਸੁਨੀਤਾ ਵਿਲੀਅਮਸ, ਨਾਸਾ ਨੇ ਕਰ''ਤਾ ਵੱਡਾ ਐਲਾਨ
Saturday, Aug 24, 2024 - 11:39 PM (IST)
ਇੰਟਰਨੈਸ਼ਨਲ ਡੈਸਕ- ਸੁਨੀਤਾ ਵਿਲੀਅਮਸ ਧਰਤੀ 'ਤੇ ਸਪੇਸ ਐਕਸ ਦੇ ਡ੍ਰੈਗਨ ਕਰੂ ਕੈਪਸੂਲ ਰਾਹੀਂ ਅਗਲੇ ਸਾਲ ਫਰਵਰੀ 'ਚ ਧਰਤੀ 'ਤੇ ਵਾਪਸ ਪਰਤੇਗੀ। ਇਸ ਗੱਲ ਦਾ ਐਲਾਨ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਰ ਦਿੱਤਾ ਹੈ। ਨਾਸਾ ਦੇ ਮੁਖੀ ਬਿਲ ਨੈਲਸਨ ਨੇ ਕਿਹਾ ਕਿ ਇਹ ਦੋਵੇਂ ਪੁਲਾੜ ਯਾਤਰੀ ਸਹੀ ਸਲਾਮਤ Crew-9 ਦੇ ਨਾਲ ਧਰਤੀ 'ਤੇ ਪਰਤਨਗੇ।
ਬੋਇੰਗ ਦੇ ਪਹਿਲੇ ਚਾਲਕ ਦਲ ਵਾਲੇ ਸਟਾਰਲਾਈਨਰ ਪ੍ਰੀਖਣ ਉਡਾਣ 'ਤੇ ਅਪਡੇਟ ਉਦੋਂ ਆਇਆ ਹੈ ਜਦੋਂ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ 80 ਦਿਨਾਂ ਦੇ ਨਿਸ਼ਾਨ ਦੇ ਨੇੜੇ ਹਨ, ਜੋ ਸ਼ੁਰੂ 'ਚ 8 ਦਿਨਾਂ ਦਾ ਮਿਸ਼ਨ ਸੀ।
ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ, ਜਿਨ੍ਹਾਂ ਨੇ 5 ਜੂਨ ਨੂੰ ਸਟਾਰਲਾਈਨਰ 'ਤੇ ਸਵਾਰ ਹੋ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ, ਨੇ ਆਪਣੇ ਮਿਸ਼ਨ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤਕ ਵਧਾ ਦਿੱਤਾ ਸੀ ਜਦੋਂਕਿ ਬੋਇੰਗ ਅਤੇ ਨਾਸਾ ਨੇ ਪੁਲਾੜ ਯਾਨ 'ਤੇ ਹੀਲੀਅਮ ਲੀਕ ਅਤੇ ਥ੍ਰਸਟ ਸਮੱਸਿਆਵਾਂ ਦੀ ਜਾਂਚ ਕੀਤੀ ਸੀ।