ਸੁਨੀਤਾ ਵਿਲੀਅਮਜ਼ ਨੇਸਪੇਸ ਸਟੇਸ਼ਨ 'ਚ ਬੁਚ ਵਿਲਮੋਰ ਤੇ ਦੋਸਤਾਂ ਨਾਲ ਮਨਾਇਆ ‘ਥੈਂਕਸਗਿਵਿੰਗ-ਡੇਅ’
Friday, Nov 29, 2024 - 06:00 AM (IST)
ਨਿਊਯਾਰਕ - ਪਿਛਲੇ 6 ਮਹੀਨਿਆਂ ਤੋਂ ਸਪੇਸ ਸਟੇਸ਼ਨ ’ਤੇ ਮੌਜੂਦ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਬੁਚ ਵਿਲਮੋਰ ਅਤੇ ਦੋ ਹੋਰ ਸਾਥੀਆਂ ਨਾਲ ‘ਥੈਂਕਸਗਿਵਿੰਗ-ਡੇਅ’ ਮਨਾਇਆ। ਸੁਨੀਤਾ ਵਿਲੀਅਮਜ਼ ਅਤੇ ਹੋਰ ਪੁਲਾੜ ਯਾਤਰੀਆਂ ਨੇ ‘ਥੈਂਕਸਗਿਵਿੰਗ-ਡੇਅ ਮਨਾਉਣ ਦੀ ਵੀਡੀਓ ਵੀ ਜਾਰੀ ਕੀਤੀ ਹੈ।
ਇਸ ਵੀਡੀਓ ’ਚ ਸਾਰੇ ਪੁਲਾੜ ਯਾਤਰੀ ਫੂਡ ਦੇ ਪੈਕੇਟ ਕੱਢਦੇ ਨਜ਼ਰ ਆ ਰਹੇ ਹਨ। ਇਨ੍ਹਾਂ ਪੈਕੇਟਾਂ ’ਚ ਸਮੋਕਡ ਟਰਕੀ, ਕ੍ਰੈਨਬੇਰੀ ਸੌਸ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਸਨ। ਅੱਜ ਸਾਰੇ ਪੁਲਾੜ ਯਾਤਰੀ ਆਪਣੇ ਰੋਜ਼ਾਨਾ ਦੇ ਕੰਮ ਤੋਂ ਛੁੱਟੀ ਮਨਾਉਣਗੇ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਵੀਡੀਓ ਕਾਲ ’ਤੇ ਗੱਲ ਕਰਨਗੇ।
ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਸਾਲਾਨਾ ਛੁੱਟੀ ਦੇ ਤੌਰ ’ਤੇ ‘ਥੈਂਕਸਗਿਵਿੰਗ-ਡੇਅ’ ਮਨਾਇਆ ਜਾਂਦਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੇ 1863 ਵਿਚ ਇਸ ਨੂੰ ਰਾਸ਼ਟਰੀ ਛੁੱਟੀ ਐਲਾਨਿਆ ਸੀ। ਅੱਜ ਅਮਰੀਕਾ ਦੇ ਨਿਊਯਾਰਕ ’ਚ ‘ਥੈਂਕਸਗਿਵਿੰਗ-ਡੇਅ’ ’ਤੇ ਪਰੇਡ ਕੱਢੀ ਜਾਵੇਗੀ।