ਸੁਨਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ ''ਚ ''ਦਿਨ-ਰਾਤ'' ਕੰਮ ਕਰਨ ਦਾ ਲਿਆ ਸੰਕਲਪ
Thursday, Jul 21, 2022 - 10:18 PM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਅੰਤਰਿਮ ਪੜਾਅ ਦੀ ਮੁਹਿੰਮ ਨੂੰ ਮਜਬੂਤੀ ਦੇਣ ਲਈ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਦਿਨ-ਰਾਤ ਕੰਮ ਕਰਨ ਦਾ ਸੰਕਲਪ ਜਤਾਇਆ ਹੈ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ 'ਚ ਹੁਣ ਸੁਨਕ ਦਾ ਮੁਕਾਬਲਾ ਸਾਬਕਾ ਵਿਦੇਸ਼ ਮੰਤਰੀ ਲਿਜ਼ ਟਰਾਸ ਨਾਲ ਹੈ। ਸੰਸਦ ਦੇ ਟੋਰੀ ਮੈਂਬਰਾਂ 'ਚੋਂ 137 ਨੇ ਸੁਨਕ ਨੂੰ ਸਮਰਥਨ ਦਿੱਤਾ ਹੈ ਜਦਕਿ 113 ਨੇ ਟਰਸ 'ਤੇ ਭਰੋਸਾ ਜਤਾਇਆ ਹੈ ਜਿਸ ਦੇ ਚੱਲਦਿਆਂ 42 ਸਾਲਾ ਸੁਨਕ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਬਣੇ ਹੋਏ ਹਨ। ਹਾਲਾਂਕਿ, ਸੁਨਕ ਖੇਮੇ ਨੂੰ ਪਤਾ ਹੈ ਕਿ ਉਨ੍ਹਾਂ ਪਿਛਲੇ ਹਫ਼ਤੇ ਤੋਂ ਜਾਰੀ ਵੋਟਿੰਗ ਦੇ ਹਰ ਪੜਾਅ 'ਚ ਬੜ੍ਹਤ ਬਣਾਏ ਰਖਣ ਲਈ ਸਖਤ ਸੰਘਰਸ਼ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਬਾਬਾ ਮਾਈ ਦਾਸ ਭਵਨ 'ਚ ਸਥਾਪਿਤ ਹੋਵੇਗਾ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਕੇਂਦਰ : DC
ਸੁਨਕ ਨੇ ਕਿਹਾ ਕਿ ਮੈਂ ਦੇਸ਼ ਭਰ 'ਚ ਸਾਡਾ ਸੰਦੇਸ਼ ਪ੍ਰਸਾਰਿਤ ਕਰਨ ਲਈ ਦਿਨ-ਰਾਤ ਕੰਮ ਕਰਾਂਗਾ। ਟਰਸ ਨੇ ਜਿਥੇ ਪਹਿਲੇ ਦਿਨ ਤੋਂ ਟੈਕਸ 'ਚ ਕਟੌਤੀ ਕਰਨ ਦਾ ਵਾਅਦਾ ਕੀਤਾ ਹੈ, ਉਥੇ ਸਾਬਕਾ ਵਿੱਤ ਮੰਤਰੀ ਨੇ ਮਹਿੰਗਾਈ 'ਚ ਕਮੀ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ, ਦੋਵੇਂ ਹੀ ਉਮੀਦਵਾਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਸੁਨਕ ਨੇ ਇਕ ਲੇਖ 'ਚ ਕਿਹਾ ਕਿ ਮੈਂ ਸਾਬਕਾ ਪ੍ਰਧਾਨ ਮੰਤਰੀ ਥੈਚਰ ਦਾ ਅਨੁਸਰਨ ਕਰਦਾ ਹਾਂ। ਮੈਂ ਸਖਤ ਮਿਹਨਤ, ਪਰਿਵਾਰ ਅਤੇ ਏਕਤਾ 'ਚ ਵਿਸ਼ਵਾਸ ਕਰਦਾ ਹਾਂ। ਮੈਂ ਥੈਚਰ ਵਰਗਾ ਸ਼ਾਸਨ ਚਲਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰੀ ਪ੍ਰਭੂਸੱਤਾ 'ਚ ਵਿਸ਼ਵਾਸ ਰੱਖਦਾ ਹਾਂ। ਆਰਥਿਕ ਵਿਕਾਸ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਟੀਚਾ ਸਿਰਫ ਘੱਟ ਮਹਿੰਗਾਈ ਅਤੇ ਮਜਬੂਤ ਜਨਤਕ ਵਿੱਤ ਦੇ ਆਧਾਰ 'ਤੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇੰਡੋਨੇਸ਼ੀਆ 'ਚ ਪਾਇਲਟ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਜਹਾਜ਼ ਵਾਪਸ ਪਰਤਿਆ ਹਵਾਈ ਅੱਡੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ