ਸੁਨਕ ਨੇ ਡਾਉਨਿੰਗ ਸਟ੍ਰੀਟ 'ਚ ਹੋਈ ਦਾਅਵਤ 'ਚ ਸ਼ਾਮਲ ਹੋਣ ਦੀ ਗੱਲ ਕੀਤੀ ਸਵੀਕਾਰ
Sunday, Feb 06, 2022 - 11:34 AM (IST)
ਲੰਡਨ (ਭਾਸ਼ਾ): ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ 2020 ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਜਨਮਦਿਨ 'ਤੇ ਡਾਉਨਿੰਗ ਸਟ੍ਰੀਟ ਵਿੱਚ ਹੋਈ ਇੱਕ ਦਾਅਵਤ ਵਿੱਚ ਸ਼ਾਮਲ ਹੋਣ ਦੀ ਗੱਲ ਕਥਿਤ ਤੌਰ 'ਤੇ ਸਵੀਕਾਰ ਕੀਤੀ ਹੈ ਪਰ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਉਹ ਕਮਰੇ ਵਿਚ ਦਾਖਲ ਹੋਏ ਤਾਂ ਕੀ ਹੋਇਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕੋਵਿਡ ਦੇ ਸਬੰਧ ਵਿੱਚ ਮੀਟਿੰਗਾਂ ਲਈ ਕੈਬਨਿਟ ਕਮਰੇ ਵਿੱਚ ਸਨ। ਬ੍ਰਿਟੇਨ ਵਿਚ ਸਖ਼ਤ ਤਾਲਾਬੰਦੀ ਪਾਬੰਦੀਆਂ ਦੌਰਾਨ ਡਾਇਨਿੰਗ ਸ੍ਰਟੀਟ ਵਿਚ ਕਈ ਦਾਅਵਤਾਂ ਆਯੋਜਿਤ ਹੋਣ ਦੀ ਗੱਲ ਸਾਹਮਣੇ ਆਉਣ ਦੇ ਬਾਅਦ ਵੀਰਵਾਰ ਨੂੰ ਜਾਨਸਨ ਦੇ ਪੰਜ ਸਹਿਯੋਗੀਆਂ ਨੇ ਕੁਝ ਘੰਟਿਆਂ ਦੇ ਅੰਤਰਾਲ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੇਥ ਦੀ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ, ਕਿਹਾ- 'ਕੈਮਿਲਾ ਹੋਵੇਗੀ ਅਗਲੀ ਮਹਾਰਾਣੀ'
ਡਾਉਨਿੰਗ ਸਟ੍ਰੀਟ ਵਿੱਚ ਪੀਐਮ ਦੇ ਨੇੜਲੀ ਰਿਹਾਇਸ਼ ਵਿੱਚ ਰਹਿਣ ਵਾਲੇ ਸੁਨਕ ਵੀ ਕਥਿਤ ਤੌਰ 'ਤੇ ਜੂਨ 2020 ਨੂੰ 10, ਡਾਉਨਿੰਗ ਸਟ੍ਰੀਟ ਦੇ ਕੈਬਨਿਟ ਕਮਰੇ ਵਿੱਚ ਹੋਈ ਜਾਨਸਨ ਦੀ ਜਨਮਦਿਨ ਦੀ ਦਾਅਵਤ ਵਿੱਚ ਸ਼ਾਮਲ ਹੋਏ ਸਨ। ਅਖ਼ਬਾਰ 'ਦਿ ਮਿਰਰ' ਦੀ ਖ਼ਬਰ ਦੇ ਅਨੁਸਾਰ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਡਾਉਨਿੰਗ ਸਟ੍ਰੀਟ ਵਿੱਚ ਤਾਲਾਬੰਦੀ ਦੌਰਾਨ ਦਾਅਵਤਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਸਰਕਾਰ 'ਤੇ ਜਨਤਾ ਦੇ ਵਿਸ਼ਵਾਸ਼ ਨੂੰ ਘੱਟ ਕੀਤਾ ਹੈ ਪਰ ਭਾਰਤੀ ਮੂਲ ਦੇ ਸੁਨਕ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਵਿਸ਼ਵਾਸ ਫਿਰ ਤੋਂ ਬਹਾਲ ਹੋਵੇਗਾ। ਐਮ.ਈ.ਟੀ. ਦੇ ਪੁਲਸ ਅਧਿਕਾਰੀ ਡਾਉਨਿੰਗ ਸਟ੍ਰੀਟ ਵਿੱਚ ਹੋਈਆਂ ਕੁੱਲ 12 ਦਾਅਵਤਾਂ ਦੇ ਸਬੰਧ ਵਿੱਚ ਜਾਂਚ ਕਰ ਰਹੇ ਹਨ। ਅਜਿਹਾ ਮੰਨਿਆ ਜਾਂਦ ਹੈ ਕਿ ਇਹਨਾਂ ਵਿਚੋਂ ਲੱਗਭਗ 6 ਦਾਅਵਤਾਂ ਵਿਚ ਪ੍ਰਧਾਨ ਮੰਤਰੀ ਖੁਦ ਸ਼ਾਮਲ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।