ਕੈਨੇਡਾ 'ਚ ਗੁਰਦੁਆਰਾ ਸਾਹਿਬ 'ਚ ਖ਼ਾਲਿਸਤਾਨ ਸਮਾਗਮ ਦੇ ਆਯੋਜਨ ਦੀ ਯੋਜਨਾ, ਸੁੱਖੀ ਚਾਹਲ ਨੇ ਜਤਾਇਆ ਇਤਰਾਜ਼
Thursday, Sep 07, 2023 - 10:41 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਇੱਕ ਸਕੂਲ ਦੇ ਪ੍ਰਬੰਧਕਾਂ ਵੱਲੋਂ ਖਾ਼ਲਿਸਤਾਨ ਪੱਖੀ ਸਮਾਗਮ ਦੀ ਇਜਾਜ਼ਤ ਵਾਪਸ ਲੈਣ ਤੋਂ ਦੋ ਦਿਨ ਬਾਅਦ, ਭਾਰਤ ਦੁਆਰਾ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਨੇ ਬੁੱਧਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ 'ਚ ਸਮਾਗਮ ਕਰਵਾਉਣ ਦਾ ਐਲਾਨ ਕੀਤਾ, ਜਿੱਥੇ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ 19 ਜੂਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਖ਼ਾਲਿਸਤਾਨ ਰੈਫਰੈਂਡਮ ਦੇ ਆਯੋਜਕਾਂ ਦੁਆਰਾ ਜਾਰੀ ਕੀਤੇ ਗਏ ਇੱਕ ਨਵੇਂ ਪੋਸਟਰ ਵਿੱਚ ਕਨਿਸ਼ਕ ਬੰਬ ਧਮਾਕੇ ਦੇ ਮਾਸਟਰ ਮਾਈਂਡ ਨਿੱਝਰ ਅਤੇ ਤਲਵਿੰਦਰ ਸਿੰਘ ਪਰਮਾਰ ਦੀਆਂ ਤਸਵੀਰਾਂ ਦੇ ਨਾਲ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਤਸਵੀਰ ਦਿਖਾਈ ਗਈ ਹੈ। ਇਸ ਘਟਨਾ ਵਿਚ 329 ਲੋਕਾਂ ਦੀ ਮੌਤ ਹੋਈ ਸੀ।
ਸਮਾਗਮ 'ਤੇ ਇਤਰਾਜ਼ ਉਠਾਉਂਦਿਆਂ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਸੁੱਖੀ ਚਾਹਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਬਰਾਮਦੇ ਵਿਚ ਜੀ.ਐਨ ਸਿੱਖ ਪ੍ਰੀ-ਸਕੂਲ ਵੀ ਹੈ ਅਤੇ ਉਥੇ ਸਮਾਗਮ ਕਰਵਾਉਣ ਨਾਲ ਵਿਦਿਆਰਥੀਆਂ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਸੁੱਖੀ ਨੇ ਕਿਹਾ ਕਿ "ਜੇ ਸਰੀ ਸਕੂਲ ਬੋਰਡ ਤਮਾਨਾਵਿਸ ਸੈਕੰਡਰੀ ਸਕੂਲ, ਸਰੀ ਵਿੱਚ ਸਮਾਗਮ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਸਕਦਾ ਹੈ, ਤਾਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਵੱਖਵਾਦੀ ਸਮਾਗਮ ਕਰਵਾਉਣ ਤੋਂ ਚੁੱਪ ਕਿਉਂ ਧਾਰੀ ਹੋਈ ਹੈ?" ਉਸਨੇ ਬ੍ਰਿਟਿਸ਼ ਕੋਲੰਬੀਆ ਦੀ ਸਿੱਖਿਆ ਅਤੇ ਚਾਈਲਡ ਕੇਅਰ ਮੰਤਰੀ ਰਚਨਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਉਸ ਗੁਰਦੁਆਰਾ ਸਾਹਿਬ ਵਿੱਚ ਖ਼ਾਲਿਸਤਾਨ ਸਮਾਗਮ ਦੀ ਆਗਿਆ ਨਾ ਦੇਣ, ਜੋ ਚੈਰੀਟੇਬਲ ਉਦੇਸ਼ਾਂ ਲਈ ਕੈਨੇਡਾ ਰੈਵੇਨਿਊ ਏਜੰਸੀ ਕੋਲ ਰਜਿਸਟਰਡ ਹੈ।
ਪੜ੍ਹੋ ਇਹ ਅਹਿਮ ਖ਼ਬਰ-ਖ਼ਾਲਿਸਤਾਨੀ ਮੁੱਦੇ 'ਤੇ ਬ੍ਰਿਟਿਸ਼ PM ਰਿਸ਼ੀ ਸੁਨਕ ਦਾ ਵੱਡਾ ਬਿਆਨ, ਕਿਹਾ-'ਅੱਤਵਾਦ ਦਾ ਕੋਈ ਰੂਪ ਮਨਜ਼ੂਰਯੋਗ ਨਹੀਂ'
ਸਰੀ ਦੇ ਇੱਕ ਸਿੱਖ ਨਿਵਾਸੀ ਜਸਪਾਲ ਸਿੰਘ ਅਟਵਾਲ ਨੇ ਕਿਹਾ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਦੀ ਲਹਿਰ ਸਿੱਖਾਂ ਸਮੇਤ ਦੱਖਣੀ ਏਸ਼ੀਆਈ ਕੈਨੇਡੀਅਨਾਂ ਅਤੇ ਹੋਰ ਕੈਨੇਡੀਅਨਾਂ ਦੋਵਾਂ ਲਈ ਨਮੋਸ਼ੀ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਰਗੇ ਵਿਅਕਤੀਆਂ ਵਿਰੁੱਧ ਵਿਆਪਕ ਰੋਸ ਹੈ ਜੋ ਅਮਰੀਕਾ ਵਿੱਚ ਰਹਿੰਦੇ ਹਨ, ਪਰ ਕੈਨੇਡਾ ਵਿੱਚ ਸਮੱਸਿਆਵਾਂ ਪੈਦਾ ਕਰ ਰਹੇ ਹਨ। ਉਸ ਨੇ ਅੱਗੇ ਕਿਹਾ ਕਿ “ਸਮਾਂ ਆ ਗਿਆ ਹੈ ਕਿ ਕੈਨੇਡੀਅਨ ਸਰਕਾਰ ਇਸ ਸਮੁੱਚੇ ਅੰਦੋਲਨ ਦੀ ਗਤੀਵਿਧੀ ਦੀ ਨਿਗਰਾਨੀ ਕਰਨ ਲਈ ਇੱਕ ਵਿਸ਼ੇਸ਼ ਯੂਨਿਟ ਸਥਾਪਤ ਕਰੇ। ਇਸ ਨੇ ਨਾ ਸਿਰਫ਼ ਸਿੱਖਾਂ ਅੰਦਰ, ਸਗੋਂ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਤੇ ਸਿੱਖਾਂ ਅਤੇ ਬਾਕੀ ਕੈਨੇਡੀਅਨਾਂ ਵਿਚਕਾਰ ਮਤਭੇਦ ਪੈਦਾ ਕੀਤੇ ਹਨ। ਇਹ ਸਾਰੇ ਦੱਖਣੀ ਏਸ਼ੀਆਈ ਲੋਕਾਂ ਨੂੰ ਬਦਨਾਮ ਕਰ ਰਿਹਾ ਹੈ ਅਤੇ ਹੋਰ ਨਸਲਵਾਦ ਦਾ ਕਾਰਨ ਬਣ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।