ਸੁੱਖੀ ਚਾਹਲ ਦਾ ਗੁਰਪਤਵੰਤ ਪੰਨੂ ਨੂੰ ਓਪਨ ਚੈਲੰਜ, 'ਹਿੰਮਤ ਹੈ ਤਾਂ ਅਮਰੀਕਾ 'ਚ ਰਿਫਰੈਂਡਮ ਕਰੇ'

Friday, Sep 08, 2023 - 10:54 AM (IST)

ਸੁੱਖੀ ਚਾਹਲ ਦਾ ਗੁਰਪਤਵੰਤ ਪੰਨੂ ਨੂੰ ਓਪਨ ਚੈਲੰਜ, 'ਹਿੰਮਤ ਹੈ ਤਾਂ ਅਮਰੀਕਾ 'ਚ ਰਿਫਰੈਂਡਮ ਕਰੇ'

ਕੈਨੇਡਾ : ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਸੁੱਖੀ ਚਾਹਲ ਨੇ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਪੰਨੂ ਨੂੰ ਓਪਨ ਚੈਲੰਜ ਕੀਤਾ ਹੈ ਕਿ ਜੇਕਰ ਉਸ 'ਚ ਹਿੰਮਤ ਹੈ ਤਾਂ ਅਮਰੀਕਾ 'ਚ ਰਿਫਰੈਂਡਮ ਕਰ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਇਹ ਪੰਨੂ ਦੀ ਵੱਡੀ ਕਮਜ਼ੋਰੀ ਹੈ ਕਿ ਉਹ ਅੱਜ ਤੱਕ ਅਮਰੀਕਾ 'ਚ ਰਿਫਰੈਂਡਮ ਨਹੀਂ ਕਰਵਾ ਸਕਿਆ ਹੈ, ਜਦੋਂ ਕਿ ਉਹ ਖ਼ੁਦ ਨਿਊਯਾਰਕ ਨਾਲ ਸਬੰਧਿਤ ਹੈ ਅਤੇ ਜ਼ਿਆਦਾਤਰ ਖ਼ਾਲਿਸਤਾਨੀ ਨੂੰ ਸਪੋਰਟ ਕਰਨ ਵਾਲੇ ਲੋਕ ਕੈਲੀਫੋਰਨੀਆ ਵਿਖੇ ਰਹਿੰਦੇ ਹਨ।

ਇਹ ਵੀ ਪੜ੍ਹੋ : By Election Result : 7 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ, ਘੋਸੀ ਸੀਟ 'ਤੇ ਸਭ ਦੀਆਂ ਨਜ਼ਰਾਂ

ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਕਦੇ ਵੀ ਖ਼ਾਲਿਸਤਾਨ ਦੀ ਹਮਾਇਤ 'ਚ ਨਹੀਂ ਹੈ ਅਤੇ ਪੰਨੂ ਵਰਗੇ ਮੰਦਰਾਂ, ਗੁਰਦੁਆਰਿਆਂ 'ਚ ਨਾਅਰੇ ਲਿਖ ਕੇ ਸਿੱਖ ਭਾਈਚਾਰੇ ਦਾ ਨਾਂ ਉੱਚਾ ਨਹੀਂ ਕਰ ਸਕਦੇ। ਸੁੱਖੀ ਚਾਹਲ ਨੇ ਕਿਹਾ ਕਿ ਇੱਥੇ ਹਿੰਦੂ ਅਤੇ ਸਿੱਖ ਆਪਸ 'ਚ ਪਿਆਰ ਨਾਲ ਰਹਿੰਦੇ ਹਨ। ਜੇਕਰ ਪੰਨੂ ਦੀਆਂ ਅਜਿਹੀਆਂ ਹੀ ਹਰਕਤਾਂ ਰਹੀਆਂ ਤਾਂ ਉਸ ਖ਼ਿਲਾਫ਼ ਸਰਕਾਰ ਕਾਰਵਾਈ ਕਰ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਲਦ ਬਦਲੇਗਾ 'ਮੌਸਮ', ਜਾਣੋ ਵਿਭਾਗ ਦੀ ਤਾਜ਼ਾ Update

ਉਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਿਫਰੈਂਡਮ ਦਾ ਪੱਖ ਲੈਣ ਵਾਲੇ ਲੋਕਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਹੀ ਰੱਖਣ ਕਿਉਂਕਿ ਗੁਰਦੁਆਰੇ 'ਚ ਸਿੱਖਾਂ ਦੇ ਨਾਲ-ਨਾਲ ਸਿੱਖ ਧਰਮ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਵੀ ਆਉਂਦੇ ਹਨ। ਗੁਰਦੁਆਰਾ ਜੋੜਨ ਦਾ ਸਥਾਨ ਹੁੰਦਾ ਹੈ ਨਾ ਕਿ ਤੋੜਨ ਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਮੰਤਰੀ ਰਚਨਾ ਸਿੰਘ ਨੂੰ ਇਸ ਸਭ ਦੀ ਜਾਣਕਾਰੀ ਹੈ ਪਰ ਫਿਰ ਵੀ ਉਹ ਕੁੱਝ ਨਹੀਂ ਕਰ ਰਹੇ, ਇਸ ਲਈ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News