ਸੂਡਾਨ ''ਚ ਜਹਾਜ਼ ਹਾਦਸਾ, ਬੱਚਿਆਂ ਸਮੇਤ 18 ਲੋਕਾਂ ਦੀ ਮੌਤ

01/03/2020 10:13:37 AM

ਖਰਟੂਮ (ਭਾਸ਼ਾ): ਸੂਡਾਨ ਵਿਚ ਇਕ ਮਿਲਟਰੀ ਜਹਾਜ਼ ਦਰਫੂਰ ਤੋਂ ਉਡਾਣ ਭਰਨ ਦੇ ਕੁਝ ਮਿੰਟ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ। ਇਸ ਵਿਚ 4 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਇਕ ਮਿਲਟਰੀ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਅਲ ਜਿਨੀਨੀ ਹਵਾਈ ਅੱਡੇ ਤੋਂ ਉਭਾਣ ਭਰਨ ਦੇ 5 ਮਿੰਟ ਦੇ ਅੰਦਰ ਹੀ ਮਿਲਟਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਲ ਹੀ ਵਿਚ ਇੱਥੇ ਦੋ ਸਮੂਹਾਂ ਦੇ ਵਿਚ ਭਿਆਨਕ ਸੰਘਰਸ਼ ਦੇ ਬਾਅਦ ਇਹ ਜਹਾਜ਼ ਖੇਤਰ ਵਿਚ ਜ਼ਰੂਰੀ ਮਦਦ ਪਹੁੰਚਾਉਣ ਲਈ ਆਇਆ ਸੀ। 

ਬੁਲਾਰੇ ਆਮੇਰ ਮੁਹੰਮਦ ਅਲ-ਹਸਨ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਐਂਟੋਨੋਵ 12 ਮਿਲਟਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਵਿਚ ਸਵਾਰ ਸਾਰੇ ਲੋਕ ਮਾਰੇ ਗਏ। ਉਹਨਾਂ ਨੇ ਕਿਹਾ ਕਿ ਹਾਦਸਾ ਦੇ ਪਿੱਛੇ ਦੇ ਕਾਰਨ ਜਾਣਨ ਲਈ ਜਾਂਚ ਕੀਤੀ ਜਾਵੇਗੀ। ਅਸਲ ਵਿਚ ਐਤਵਾਰ ਰਾਤ ਵਿਚ ਅਲ ਜਿਨੀਨਾ ਵਿਚ ਅਰਬ ਅਤੇ ਅਫਰੀਕੀ ਸਮੂਹਾਂ ਦੇ ਝੜਪ ਵਿਚ ਸ਼ੁਰੂ ਹੋ ਗਈ ਸੀ ਅਤੇ ਇਹ ਸੋਮਵਾਰ ਤੱਕ ਜਾਰੀ ਰਹੀ। ਇਸ ਦੌਰਾਨ ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।


Vandana

Content Editor

Related News