ਸੂਡਾਨ : ਗੋਲੀ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
Sunday, Jun 02, 2019 - 11:11 AM (IST)

ਖਰਟੂਮ (ਭਾਸ਼ਾ)— ਸੂਡਾਨ ਦੀ ਰਾਜਧਾਨੀ ਖਰਟੂਮ ਵਿਚ ਧਰਨਾ ਸਥਲ ਨੇੜੇ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀ ਹੋ ਗਏ। 'ਸੈਂਟਰਲ ਕਮੇਟੀ ਆਫ ਸੂਡਾਨੀ ਡਾਕਟਰਸ' ਨੇ ਇਕ ਬਿਆਨ ਵਿਚ ਦੱਸਿਆ ਕਿ ਰੈਗੂਲਰ ਬਲ ਨੇ ਗੋਲੀਬਾਰੀ ਕੀਤੀ ਜਿਸ ਕਾਰਨ ਧਰਨਾ ਸਥਲ ਨੇੜੇ ਨੀਲ ਸਟ੍ਰੀਟ 'ਤੇ ਲੋਕ ਜ਼ਖਮੀ ਹੋਏ। ਕਮੇਟੀ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਬਲਾਂ ਨੇ ਗੋਲੀ ਚਲਾਈ ਅਤੇ ਨਾ ਹੀ ਮ੍ਰਿਤਕਾਂ ਤੇ ਜ਼ਖਮੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਦਿੱਤੀ।
ਕਮੇਟੀ ਨੇ ਦੱਸਿਆ ਕਿ ਇਕ ਵਿਅਕਤੀ ਦੀ ਸਿਰ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਫੌਜੀਆਂ ਅਤੇ ਸੁਰੱਖਿਆ ਬਲਾਂ ਨੇ ਸ਼ਹਿਰ ਦੇ ਨੀਲ ਸਟ੍ਰੀਟ 'ਤੇ ਸ਼ਨੀਵਾਰ ਦੁਪਹਿਰ ਜਾਮ ਲਗਾਇਆ ਹੋਇਆ ਸੀ। ਦੂਰੋਂ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਡਾਕਟਰਾਂ ਦੀ ਕਮੇਟੀ ਨੇ ਦੱਸਿਆ ਕਿ ਤਿੰਨ ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਜਦਕਿ ਜ਼ਿਆਦਾਤਰ ਲੋਕ ਰਾਈਫਲ ਦੇ ਕੁੰਦੇ ਅਤੇ ਸਰੀਏ ਨਾਲ ਸੱਟ ਲੱਗਣ ਕਾਰਨ ਜ਼ਖਮੀ ਹੋਏ ਹਨ।