ਅਮਰੀਕਾ ''ਚ ਕੋਰੋਨਾ ਦੀ ਦਵਾਈ ਦਾ ਸਫਲ ਲੈਬੋਰਟਰੀ ਪ੍ਰੀਖਣ
Sunday, May 17, 2020 - 01:05 AM (IST)

ਨਿਊਯਾਰਕ (ਏਜੰਸੀ)- ਅਮਰੀਕਾ ਦੀ ਕੰਪਨੀ ਸੋਰੈਂਟੇ ਥੇਰਪਿਊਟਿਕਸ ਨੇ ਕੋਰੋਨਾ ਦੀ ਐਂਟੀ ਬਾਡੀ ਦੇ ਸਫਲ ਪ੍ਰੀਖਣ ਦਾ ਦਾਅਵਾ ਕੀਤਾ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਲੈਬੋਰਟਰੀ 'ਚ ਪ੍ਰੀਖਣ ਦੌਰਾਨ ਦਵਾਈ ਨੇ ਸਾਰਸ ਸੀ.ਓ.ਵੀ.-2 (ਕੋਰੋਨਾ ਵਾਇਰਸ) ਦੇ ਹੈਲਦੀ ਸੇਲਸ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਵਿਚ ਸਫਲਤਾ ਹਾਸਲ ਕਰ ਲਈ ਹੈ। ਐਸ.ਟੀ.ਆਈ-1499 ਨਾਂ ਦੀ ਇਸ ਦਵਾਈ ਨੇ ਕੋਰੋਨਾ ਦੇ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ ਅਤੇ ਹੁਣ ਕੰਪਨੀ ਇਸ ਦੇ ਅਗਲੇ ਪੜਾਅ ਦੇ ਪ੍ਰੀਖਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਚੇਅਰਮੈਨ ਹੈਨਰੀ ਜੀ ਨੇ ਕਿਹਾ ਕਿ ਕੰਪਨੀ ਕੋਰੋਨਾ ਦੀ ਦਵਾਈ ਬਣਾਉਣ ਦੇ ਕੰਮ 'ਚ ਦਿਨ ਰਾਤ ਜੁਟੀ ਹੋਈ ਹੈ ਅਤੇ ਲੈਬੋਰਟਰੀ ਵਿਚ ਪ੍ਰੀਖਣ ਦੇ ਨਤੀਜੇ ਕਾਫੀ ਉਤਸ਼ਾਹਤ ਕਰਨ ਵਾਲੇ ਹਨ। ਕੰਪਨੀ ਹੁਣ ਇਸ 'ਤੇ ਅੱਗੇ ਕੰਮ ਕਰੇਗੀ।