''hydroxychloroquine'' ਨਾਲ ਪ੍ਰਭਾਵਿਤ ਹੋ ਸਕਦੀ ਹੈ ਦਿਲ ਦੀ ਧੜਕਣ!

06/02/2020 6:55:54 PM

ਹਿਊਸਟਨ/ਟੋਰਾਂਟੋ(ਭਾਸ਼ਾ): ਖੋਜਕਾਰਾਂ ਨੇ ਆਪਟਿਕਲ ਮੈਪਿੰਗ ਪ੍ਰਣਾਲੀ ਦੀ ਵਰਤੋਂ ਇਹ ਦਰਸਾਉਣ ਵਿਚ ਕੀਤੀ ਹੈ ਕਿ ਕਿਸ ਤਰ੍ਹਾਂ ਨਾਲ ਮਲੇਰੀਆ ਦੀ ਦਵਾਈ 'ਹਾਈਡ੍ਰੋਕਸੀਕਲੋਰੋਕਵੀਨ' ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਵਾਲੇ ਇਲੈਕਟ੍ਰਿਕ ਸੰਕੇਤਾਂ ਵਿਚ ਗੰਭੀਰ ਗੜਬੜੀ ਪੈਦਾ ਕਰਦੀ ਹੈ। ਇਸ ਦਵਾਈ ਦਾ ਪ੍ਰਚਾਰ ਕੋਵਿਡ-19 ਦੇ ਸੰਭਾਵਿਤ ਉਪਚਾਰ ਦੇ ਤੌਰ 'ਤੇ ਕੀਤਾ ਗਿਆ। ਅਮਰੀਕਾ ਦੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਵਿਗਿਆਨੀਆਂ ਸਣੇ ਹੋਰ ਖੋਜਕਾਰਾਂ ਨੇ ਦੱਸਿਆ ਕਿ ਇਹ ਅਧਿਐਨ ਇਸ ਗੱਲ 'ਤੇ ਰੌਸ਼ਨੀ ਪਾਉਂਦਾ ਹੈ ਕਿ ਕਿਵੇਂ ਇਹ ਦਵਾਈ ਦਿਲ ਦੀ ਧੜਕਣ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦੀ ਹੈ।

'ਹਾਰਟ ਰਿਦਮ' ਜਨਰਲ ਵਿਚ ਛਪੇ ਇਸ ਅਧਿਐਨ ਵਿਚ ਇਹ ਪਤਾ ਲੱਗਿਆ ਹੈ ਕਿ ਇਹ ਦਵਾਈ ਹੈਰਾਨੀਜਨਕ ਤਰੀਕੇ ਨਾਲ ਦਿਲ ਦੀ ਧੜਕਣ ਵਿਚ ਅਨਿਯਮਿਤਤਾ ਪੈਦਾ ਕਰਦੀ ਹੈ। ਅਧਿਐਨ ਵਿਚ ਵਿਗਿਆਨੀਆਂ ਨੇ 2 ਤਰ੍ਹਾਂ ਦੇ ਜਾਨਵਰਾਂ ਦੇ ਦਿਲਾਂ 'ਤੇ ਦਵਾਈ ਦੇ ਅਸਰ ਦੀ ਸਮੀਖਿਆ ਕੀਤੀ ਤੇ ਪਤਾ ਲਾਇਆ ਕਿ ਇਹ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਵਾਲੀਆਂ ਇਲੈਕਟ੍ਰਿਕ ਤਰੰਗਾਂ ਦੇ ਸਮੇਂ ਨੂੰ ਬਦਲ ਦੇਵੇਗੀ ਹੈ। ਹਾਲਾਂਕਿ ਜ਼ਰੂਰੀ ਹੈ ਕਿ ਜਾਨਵਰਾਂ 'ਤੇ ਕੀਤਾ ਗਿਆ ਅਧਿਐਨ ਮਨੁੱਖਾਂ 'ਤੇ ਵੀ ਲਾਗੂ ਹੀ ਹੋਵੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੋ ਵੀਡੀਓ ਬਣਾਏ ਹਨ ਉਨ੍ਹਾਂ ਵਿਚ ਇਹ ਸਪੱਸ਼ਟ ਦਿਖਦਾ ਹੈ ਕਿ ਕਿਵੇਂ ਇਹ ਦਵਾਈ ਦਿਲ ਵਿਚ ਇਲੈਕਟ੍ਰਿਕ ਤਰੰਗਾਂ ਵਿਚ ਗੜਬੜੀ ਪੈਦਾ ਕਰ ਸਕਦੀ ਹੈ। ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਭੌਤਿਕ ਪ੍ਰੋਫੈਸਰ ਤੇ ਇਸ ਅਧਿਐਨ ਦੇ ਸਹਿ-ਲੇਖਕ ਫਲੇਵਿਓ ਫੇਂਟਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਪ੍ਰਯੋਗ ਦੇ ਲਈ ਆਪਟੀਕਲ ਮੈਪਿੰਗ ਦਾ ਸਹਾਰਾ ਲਿਆ। ਇਸ ਨਾਲ ਉਨ੍ਹਾਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਦਿਲ ਦੀਆਂ ਤਰੰਗਾਂ ਕਿਸ ਤਰ੍ਹਾਂ ਨਾਲ ਬਦਲਦੀ ਹੈ। 

ਉਥੇ, ਇਮੋਰੀ ਯੂਨੀਵਰਸਿਟੀ ਹਸਪਤਾਲ ਦੇ ਪ੍ਰੋਫੈਸਰ ਤੇ ਸਹਲੇਖਕ ਸ਼ਹਰਯਾਰ ਇਰਾਵਨਿਯਨ ਨੇ ਕਿਹਾ ਕਿ ਕੋਵਿਡ-19 ਨੂੰ ਲੈ ਕੇ ਇਸ ਦਵਾਈ ਦਾ ਪ੍ਰੀਖਣ ਕਲੀਨਿਕਲ ਟ੍ਰਾਇਲ ਤੱਕ ਹੀ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਰੂਮੇਟਾਈਡ ਅਰਥਰਾਈਟਿਸ ਤੇ ਲਿਊਪਸ ਜਿਹੀਆਂ ਬੀਮਾਰੀਆਂ ਦੇ ਇਲਾਜ ਵਿਚ ਵੀ ਇਸ ਦਵਾਈ ਦੀ ਵਰਤੋਂ ਹੁੰਦੀ ਹੈ ਤੇ ਅਜਿਹੇ ਮਰੀਜ਼ ਵਿਰਲੇ ਹੀ ਦਿਲ ਧੜਕਣ ਵਿਚ ਅਨਿਯਮਿਤਤਾ ਦਾ ਸਾਹਮਣਾ ਕਰਦੇ ਹਨ ਕਿਉਂਕਿ ਜਿੰਨੀਂ ਖੁਰਾਕ ਵਿਚ ਕੋਵਿਡ-19 ਮਰੀਜ਼ਾਂ ਦੇ ਲਈ ਦਵਾਈਆਂ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ, ਉਸ ਦੀ ਤੁਲਨਾ ਵਿਚ ਇਨ੍ਹਾਂ ਨੂੰ ਕਾਫੀ ਘੱਟ ਦਿੱਤਾ ਜਾਂਦਾ ਹੈ।

ਵਿਗਿਆਨੀਆਂ ਮੁਤਾਬਕ ਕੋਵਿਡ-19 ਮਰੀਜ਼ ਅਲੱਗ ਹੁੰਦੇ ਹਨ ਤੇ ਉਹ ਇਸ ਦਵਾਈ ਨਾਲ ਪੈਦਾ ਹੋਣ ਵਾਲੀ ਦਿਲ ਦੀ ਧੜਕਣ ਦੀ ਅਨਿਯਮਿਤਤਾ ਨੂੰ ਲੈ ਕੇ ਜ਼ਿਆਦਾ ਖਤਰੇ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਰੀਜ਼ਾਂ ਲਈ ਇਸ ਦੀ ਖੁਰਾਕ ਆਮ ਤੋਂ ਦੋ-ਤਿੰਨ ਗੁਣਾ ਵਧੇਰੇ ਹੈ। ਕੋਵਿਡ-19 ਦਿਲ ਨੂੰ ਪ੍ਰਭਾਵਿਤ ਕਰਦਾ ਹੈ ਤੇ ਪੋਟਾਸ਼ੀਅਮ ਦਾ ਪੱਧਰ ਘੱਟ ਕਰਦਾ ਹੈ। ਇਸ ਨਾਲ ਦਿਲ ਦੀ ਧੜਕਣ ਵਿਚ ਅਨਿਯਮਿਤਤਾ ਦਾ ਖਤਰਾ ਵਧਦਾ ਹੈ।


Baljit Singh

Content Editor

Related News