ਕੋਵਿਡ-19: ਓਟਾਵਾ ਦੇ 5 ਸਕੂਲਾਂ ਦੇ 200 ਵਿਦਿਆਰਥੀ ਤੇ ਅਧਿਆਪਕ ਹੋਏ ਇਕਾਂਤਵਾਸ

09/10/2020 10:42:14 AM

ਓਟਾਵਾ- ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਇਕ ਉੱਚ ਡਾਕਟਰ ਨੇ ਦੱਸਿਆ ਕਿ 190 ਵਿਦਿਆਰਥੀਆਂ ਤੇ 10 ਅਧਿਆਪਕਾਂ ਨੂੰ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਣ ਕਾਰਨ ਇਕਾਂਤਵਾਸ ਹੋਣਾ ਪਿਆ ਹੈ। ਇਹ ਓਟਾਵਾ ਦੇ 5 ਸਕੂਲਾਂ ਨਾਲ ਸਬੰਧਤ ਹਨ। 

ਮੈਡੀਕਲ ਅਧਿਕਾਰੀ ਡਾਕਟਰ ਵੇਰਾ ਐਚਜ਼ ਨੇ ਦੱਸਿਆ ਕਿ ਇਹ ਲੋਕ ਸਕੂਲ ਵਿਚ ਕੋਰੋਨਾ ਦੇ ਸ਼ਿਕਾਰ ਨਹੀਂ ਹੋਏ ਭਾਵ ਉਹ ਬਾਹਰੋਂ ਹੀ ਕੋਰੋਨਾ ਦੇ ਸ਼ਿਕਾਰ ਹੋਏ ਹਨ। ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਘਰਾਂ ਵਿਚ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਜੇ ਇਹ ਨਹੀਂ ਦੱਸਿਆ ਗਿਆ ਕਿ ਕੋਰੋਨਾ ਪੀੜਤਾਂ 'ਚੋਂ ਵਿਦਿਆਰਥੀ ਜਾਂ ਅਧਿਆਪਕ ਕਿੰਨੇ ਹਨ।

ਪ੍ਰਭਾਵਿਤ ਹੋਏ ਸਕੂਲਾਂ ਦੇ ਨਾਂ- ਲੋਰੀਅਰ-ਕੈਰੀਅਰ ਕੈਥੋਲਿਕ ਐਲੀਮੈਂਟਰੀ ਸਕੂਲ, ਸੈਂਟ ਐਨੀ ਕੈਥੋਲਿਕ ਐਲੀਮੈਂਟਰੀ ਸਕੂਲ, ਸੈਂਟ ਫਰਾਂਸਕੋਇਸ ਐਸੀ ਕੈਥੋਲਿਕ ਐਲੀਮੈਂਟਰੀ ਸਕੂਲ, ਰੋਗਰ ਸੈਂਟ ਡੈਨਿਸ ਕੈਥੋਲਿਕ ਐਲੀਮੈਂਟਰੀ ਸਕੂਲ ਅਤੇ ਕਾਲਜ ਕੈਥੋਲਿਕ ਫਰੈਂਕੋ ਆਊਸਟ ਹਾਈ ਸਕੂਲ ਹਨ। ਓਟਾਵਾ ਦੇ ਕੁੱਝ ਸਕੂਲਾਂ ਵਿਚ 3 ਸਤੰਬਰ ਤੋਂ ਵਿਦਿਆਰਥੀ ਸਕੂਲਾਂ ਵਿਚ ਆਏ ਸਨ। ਇਸੇ ਦੌਰਾਨ ਕਿਸੇ ਕੋਰੋਨਾ ਪੀੜਤ ਦੇ ਸੰਪਰਕ ਵਿਚ ਆ ਗਏ। 


Lalita Mam

Content Editor

Related News