ਈਰਾਨ-ਇਰਾਕ ਸਰਹੱਦ ''ਤੇ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

04/01/2019 8:17:32 PM

ਤੇਹਰਾਨ (ਏ.ਐਫ.ਪੀ.)- ਇਰਾਕ ਦੀ ਸਰਹੱਦ ਨਾਲ ਲੱਗਦੇ ਈਰਾਨ ਦੇ ਕਰਮਨਸ਼ਾਹ ਸੂਬੇ ਵਿਚ ਸੋਮਵਾਰ ਨੂੰ 5.2 ਦੀ ਤੀਬਰਤਾ ਵਾਲਾ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਹ ਭੂਚਾਲ ਅਜਿਹੇ ਖੇਤਰ ਵਿਚ ਆਇਆ ਹੈ, ਜੋ ਪਹਿਲਾਂ ਤੋਂ ਹੀ ਭਿਆਨਕ ਹੜ੍ਹ ਦੀ ਲਪੇਟ ਵਿਚ ਹੈ। ਹੜ੍ਹ ਦੇ ਚੱਲਦੇ ਪੂਰੇ-ਪੂਰੇ ਸ਼ਹਿਰ ਮੁੱਖ ਇਲਾਕਿਆਂ ਤੋਂ ਅੱਡ ਹੋ ਗਏ ਹਨ ਅਤੇ ਕਈ ਪਿੰਡ ਪਾਣੀ ਵਿਚ ਡੁੱਬ ਗਏ ਹਨ।

ਈਰਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਿਛਲੇ ਮਹੀਨੇ ਆਏ ਹੜ੍ਹ ਕਾਰਨ 40 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਕਰਮਨਸ਼ਾਹ ਦੇ ਗਵਰਨਰ ਜਨਰਲ ਹੋਸ਼ਾਂਗ ਬਾਜਵੰਦ ਨੇ ਸਰਕਾਰੀ ਟੀ.ਵੀ. ਨੂੰ ਦੱਸਿਆ ਕਿ ਸ਼ੁਕਰ ਹੈ ਕਿ ਹੁਣ ਤੱਕ ਕਿਸੇ ਵੀ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਈਰਾਨ ਦੋ ਵੱਡੀਆਂ ਟੈਕਟੋਨਿਕ ਪਲੇਟਸ ਦੇ ਉਪਰ ਬਸਿਆ ਹੋਇਆ ਹੈ ਅਤੇ ਉਸ ਨੂੰ ਅਕਸਰ ਭੂਚਾਲ ਦਾ ਸਾਹਮਣਾ ਕਰਨਾ ਪੈਂਦਾ ਹੈ।


Sunny Mehra

Content Editor

Related News